ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਪੀਏਯੂ ਇੰਪਲਾਈਜ਼ ਫੋਰਮ (ਅੰਬ ਗਰੁੱਪ) ਦੀ ਟੀਮ ਨੇ 5 ਫਰਵਰੀ ਨੂੰ ਹੋਈਆਂ ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ 'ਚ ਲਗਾਤਾਰ ਤੀਜੀ ਵਾਰ ਜਿੱਤਣ ਉਪਰੰਤ ਪ੍ਰਧਾਨ ਬਲਦੇਵ ਸਿੰਘ ਵਾਲੀਆ ਦੀ ਅਗਵਾਈ ਹੇਠ ਟੀਮ ਮੈਂਬਰਾਂ ਨੇ ਪੀਏਯੂ ਦੀਆਂ ਵੱਖਰੀਆਂ-ਵੱਖਰੀਆਂ ਬਿਲਡਿੰਗਾਂ 'ਚ ਜਾ ਕੇ ਉਨ੍ਹਾਂ ਦੀ ਟੀਮ 'ਤੇ ਵਿਸ਼ਵਾਸ ਪ੍ਰਗਟਾਉਂਦਿਆਂ ਲਗਾਤਾਰ ਤੀਜੀ ਵਾਰ ਯੂਨੀਅਨ ਦੀ ਵਾਗਡੋਰ ਸੌਂਪਣ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ ਹੋਈਆਂ ਪੀਏਯੂ ਇੰਮਪਲਾਈਜ਼ ਯੂਨੀਅਨ ਦੀਆਂ ਚੋਣਾਂ 'ਚ ਪੀਏਯੂ ਇੰਪਲਾਈਜ਼ ਫੋਰਮ (ਅੰਬ ਗਰੁੱਪ) ਦੀ ਟੀਮ ਨੂੰ 11 ਤੇ ਪੀਏਯੂ ਇੰਪਲਾਈਜ਼ ਯੂਨਾਈਟਿਡ ਫਰੰਟ ਨੂੰ 4 ਅਹੁਦੇ ਮਿਲੇ। ਪੀਏਯੂ ਇੰਪਲਾਈਜ਼ ਫੋਰਮ (ਅੰਬ ਗਰੱੁਪ) ਦੇ ਨਵ-ਨਿਯੁਕਤ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਕੰਮਾਂ ਨੂੰ ਵੇਖਦੇ ਹੋਏ ਮੁਲਾਜ਼ਮਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਵਾਲੀਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਏਐੱਸਆਈ ਦੀ ਏਐੱਫਓ ਦੀ ਪ੍ਰਮੋਸ਼ਨ ਲਈ ਪੋਸਟਾਂ ਵਧਾਉਣੀਆਂ ਤੇ ਕੁਆਲੀਫਿਕੇਸ਼ਨ ਤੇ ਤਜ਼ਰਬਾ ਘੱਟ ਕਰਵਾਉਣਾ, ਲਾਇਬਰੇਰੀ ਅਟੈਂਡੈਂਟ ਤੇ ਮੇਡ ਅਟੈਂਡੈਂਟ ਦਾ ਲੈਬ ਅਟੈਂਡਟ ਦੇ ਆਧਾਰ 'ਤੇ ਗਰੇਡ ਪੇ 2400 ਕਰਵਾਉਣਾ, ਕੋਰਟ ਕੇਸ ਜਿੱਤੇ ਲੈਬ ਅਟੈਂਡਟ ਦੇ ਕੇਸ ਨੂੰ ਯੂਨੀਵਰਸਿਟੀ 'ਚ ਲਾਗੂ ਕਰਵਾਉਣਾ, ਟੈਕਨੀਸ਼ੀਅਲ ਸਟਾਫ ਦੀ ਤਰੱਕੀ ਲਈ ਤਜਰਬਾ ਘਟਾਉਣਾ, ਡੀਪੀਅੱੈਲ/ਕੰਟਰੈਕਟ ਤੇ ਕੰਮ ਕਰਦੇ ਹੋਏ ਮੁਲਾਜ਼ਮਾਂ ਨੂੂੰ ਪੱਕਾ ਕਰਵਾਉਣਾ ਤੇ ਪ੍ਰਮੋਸ਼ਨਾਂ ਦੀਆਂ ਰਹਿ ਗਈਆਂ ਪੋਸਟਾਂ ਨੂੰ ਤੁਰੰਤ ਭਰਵਾਉਣ ਸਮੇਤ ਚੋਣਾਂ ਦੌਰਾਨ ਕੀਤਾ ਗਿਆ ਇਕ ਇਕ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਮਨਮੋਹਨ ਸਿੰਘ, ਗੁਰਪ੍ਰਰੀਤ ਸਿੰਘ ਿਢੱਲੋਂ, ਨਵਨੀਤ ਸ਼ਰਮਾ, ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸਿੱਧੂ, ਦਲਜੀਤ ਸਿੰਘ, ਸੁਖਦੇਵ ਸ਼ਰਮਾ, ਲਾਲ ਬਹਾਦਰ ਯਾਦਵ, ਮੋਹਨ ਲਾਲ, ਕੇਸ਼ਵ ਰਾਏ ਸੈਣੀ, ਰਾਜ ਸਿੰਘ ਿਢੱਲੋਂ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਬਲਜਿੰਦਰ ਸਿੰਘ ਟਰੈਕਟਰ ਡਰਾਈਵਰ, ਹਰਮਿੰਦਰ ਸਿੰਘ, ਹਰਪਾਲ ਸਿੰਘ, ਸੁਰਜੀਤ ਸਿੰਘ, ਗੁਰਚੇਤ ਸਿੰਘ ਤੇ ਜਸਵਿੰਦਰ ਸਿੰਘ ਘੋਲੀਆ ਆਦਿ ਸ਼ਾਮਲ ਸਨ।