ਸੰਜੀਵ ਗੁਪਤਾ, ਜਗਰਾਉਂ : ਦੇਸ਼ ਵਿੱਚ ਪੈਸੇ ਦੀ ਕਮੀ ਦੇ ਚਲਦਿਆਂ ਵਿਆਹ ਰਚਾ ਕੇ ਪਤੀ ਦਾ ਖਰਚਾ ਕਰਵਾ ਕੇ ਕੈਨੇਡਾ ਸੈਟਲ ਹੋਣ ਤੋਂ ਬਾਅਦ ਪਤੀ ਨੂੰ ਭੁੱਲਣ ਵਾਲੇ ਵਧ ਰਹੇ ਮਾਮਲਿਆਂ ਵਿਚ ਅੱਜ ਇਕ ਹੋਰ ਨਵਾਂ ਮਾਮਲਾ ਜੁੜ ਗਿਆ। ਇਸ ਮਾਮਲੇ ਵਿਚ ਕੈਨੇਡਾ ਸੈਟਲ ਹੋਈ ਪਤਨੀ ਨੇ ਪਤੀ ਤੋਂ 28 ਲੱਖ ਰੁਪਿਆ ਲੈ ਕੇ ਉਸ ਨੂੰ ਕੈਨੇਡਾ ਸੱਦਣ ਤੋਂ ਸਾਫ ਇਨਕਾਰ ਕਰ ਦਿੱਤਾ । ਇਸ ਮਾਮਲੇ ਵਿਚ ਰਾਏਕੋਟ ਦੇ ਪਿੰਡ ਮਹੇਰਨਾ ਕਲਾਂ ਵਾਸੀ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਦਾ ਵਿਆਹ ਜੈਸਵੀਨ ਕੌਰ ਪੁੱਤਰੀ ਚੈਂਚਲ ਸਿੰਘ ਵਾਸੀ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਚੱਕ ਪਲਾਂਟ ਅਦੋਹਾ ਨਾਲ 14 ਨਵੰਬਰ 2015 ਚ ਹੋਈ ਸੀ । ਵਿਆਹ ਮੌਕੇ ਦੋਵਾਂ ਪਤੀ ਪਤਨੀ ਵਿੱਚ ਇਹ ਤੈਅ ਹੋਇਆ ਸੀ ਕਿ ਜੈਸਵੀਨ ਨੂੰ ਕੈਨੇਡਾ ਭੇਜਣ ਅਤੇ ਵਰਕ ਪਰਮਿਟ ਲੈਣ ਲਈ ਸਾਰਾ ਖਰਚਾ ਅਮਰੀਕ ਸਿੰਘ ਕਰੇਗਾ ਅਤੇ ਜੈਸਮੀਨ ਕੈਨੇਡਾ ਸੈਟਲ ਹੁੰਦੇ ਹੀ ਜਗਰੂਪ ਨੂੰ ਕੈਨੇਡਾ ਸੱਦ ਲਵੇਗੀ, ਜਿੱਥੇ ਜਾਣ ਤੋਂ ਬਾਅਦ ਦੋਵੇਂ ਇਕੱਠੇ ਰਹਿਣ ਜਾਂ ਅਲੱਗ ਹੋਣ ਦਾ ਆਪੇ ਫ਼ੈਸਲਾ ਕਰਨਗੇ ।

ਸ਼ਰਤ ਮੁਤਾਬਕ ਅਮਰੀਕ ਨੇ ਜੈਸਮੀਨ ਨੂੰ ਕੈਨੇਡਾ ਭੇਜਣ ਅਤੇ ਉਸ ਨੂੰ ਵਰਕ ਪਰਮਿਟ ਲੈ ਕੇ ਦੇਣ ਲਈ 28 ਲੱਖ ਰੁਪਏ ਖਰਚ ਕੀਤੇ ।ਕੁਝ ਸਮੇਂ ਬਾਅਦ ਜੈਸਵੀਨ ਕੈਨੇਡਾ ਪਹੁੰਚ ਗਈ ਅਤੇ ਉਥੇ ਸਮੇਂ ਦੇ ਨਾਲ ਨਾਲ ਪੂਰੀ ਤਰ੍ਹਾਂ ਸੈਟਲ ਹੋ ਗਈ। ਸੈੱਟ ਹੁੰਦਿਆਂ ਹੀ ਉਸ ਨੇ ਹੋਰਾਂ ਮਾਮਲਿਆਂ ਵਾਂਗ ਜਗਰੂਪ ਨੂੰ ਭੁਲਾ ਦਿੱਤਾ ।ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ , ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਜੈਸਵੀਨ ਜਗਰੂਪ ਨੂੰ ਕੈਨੇਡਾ ਸੱਦਣ ਲਈ ਨਾ ਰਾਜ਼ੀ ਹੋਈ ,ਤਾਂ ਪਰੇਸ਼ਾਨ ਜਗਰੂਪ ਨੇ ਇਸ ਮਾਮਲੇ ਵਿੱਚ ਪੁਲੀਸ ਅੱਗੇ ਦੁਹਾਈ ਦਿੱਤੀ । ਐੱਸਐੱਸਪੀ ਜਗਰਾਓਂ ਨੇ ਜਗਰੂਪ ਦੀ ਸ਼ਿਕਾਇਤ ਤੇ ਰਾਏਕੋਟ ਦੇ ਡੀਐੱਸਪੀ ਨੂੰ ਜਾਂਚ ਸੌਂਪੀ ਜਾਂਚ ਉਪਰੰਤ ਜਗਰੂਪ ਨਾਲ 28 ਲੱਖ ਦੀ ਵੱਜੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਤਾਂ, ਅੱਜ ਰਾਏਕੋਟ ਥਾਣਾ ਸਦਰ ਦੀ ਪੁਲਸ ਨੇ ਜਗਰੂਪ ਦੀ ਕੈਨੇਡਾ ਰਹਿੰਦੀ ਪਤਨੀ ਜੈਸਵੀਨ ਖਿਲਾਫ ਮੁਕੱਦਮਾ ਦਰਜ ਕਰ ਲਿਆ । ਇਸ ਕੇਸ ਦੇ ਜਾਂਚ ਅਧਿਕਾਰੀ ਅਮਰਜੀਤ ਸਿੰਘ ਨੇ ਮੁਕੱਦਮਾ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਵਿਚ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Posted By: Tejinder Thind