ਸਟਾਫ਼ ਰਿਪੋਰਟਰ, ਖੰਨਾ : ਸਥਾਨਕ ਨਗਰ ਕੌਂਸਲ ਖੰਨਾ ਵਿਖੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗ਼ਰੀਬ ਦਾਸ ਤੇ ਭਗਵਾਨ ਵਾਲਮੀਕਿ ਮੰਦਰ ਧਰਮਸਾਲਾ ਦੇ ਪ੍ਰਧਾਨ ਬਲਰਾਮ ਬਾਲੂ ਦੀ ਅਗਵਾਈ 'ਚ ਸਮੁੱਚੇ ਭਾਈਚਾਰੇ ਵੱਲੋਂ ਪਹਿਲੀ ਵਾਰ ਦਲਿਤ ਸਮਾਜ 'ਚੋਂ ਮੁੱਖ ਮੰਤਰੀ ਬਣਨ 'ਤੇ ਲੰਡੂ ਵੰਡੇ ਗਏ। ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਦਾ ਮੂੰਹ ਮਿੱਠਾ ਕਰਵਾਇਆ ਗਿਆ। ਗਰੀਬ ਦਾਸ ਤੇ ਬਲਰਾਮ ਬਾਲੂ ਨੇ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਆਸ ਬੱਝੀ ਹੈ ਕਿ ਪੰਜਾਬ 'ਚ ਸਫ਼ਾਈ ਕਰਮਚਾਰੀ ਤੇ ਸੀਵਰਮੈਨਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ ਤੇ ਉਨਾਂ੍ਹ ਨੂੰ ਜਲਦੀ ਹੀ ਪੱਕੇ ਕਰ ਦਿੱਤਾ ਜਾਵੇਗਾ। ਉਨਾਂ੍ਹ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਠੇਕੇਦਾਰੀ ਪ੍ਰਥਾ ਪੂਰੀ ਤਰਾਂ੍ਹ ਖ਼ਤਮ ਕੀਤੀ ਜਾਵੇ। ਇਸ ਮੌਕੇ ਸੁਸ਼ੀਲ ਸਹੋਤਾ, ਰਾਕੇਸ਼ ਬਾਲੂ, ਤਰੁਣ ਬਾਲੂ, ਵਿੱਕੀ ਬਾਲੂ, ਸੇਖਰ ਬੱਗਣ, ਮਹੇਸ਼ ਕੁਮਾਰ, ਅਨਿਲ ਲਿਡਲਾਸ, ਵਿਨੋਦ ਕੁਮਾਰ, ਦੀਪਕ ਕੁਮਾਰ, ਇੰਦਰਜੀਤ ਸਿੰਘ ਕਾਲੀ, ਵਿਜੇ ਬਾਲੂ, ਹੈਪੀ ਕੁਮਾਰ, ਟੀਨੂੰ ਘਈ, ਮੋਹਿਤ ਬਾਲੂ, ਰਮੇਸ਼ ਚੌਹਾਨ, ਬੰਟੀ ਬਾਗਣੀਆ ਹਾਜ਼ਰ ਸਨ।