ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਪਿੰਡ ਗੋਸਲ 'ਚ ਸਰਪੰਚ ਜੈਪਾਲ ਬਾਵਾ ਦੀ ਅਗਵਾਈ 'ਚ ਪਿੰਡ ਦੇ 320 ਪਰਿਵਾਰਾਂ ਨੂੰ 350 ਕੁਵਿੰਟਲ ਕਣਕ ਦੀ ਵੰਡ ਕੀਤੀ ਗਈ। ਸਰਪੰਚ ਜੈਪਾਲ ਜਾਵਾ ਨੇ ਦੱਸਿਆ ਕਿ ਇਸ ਵਾਰ 64 ਨਵੇਂ ਪਰਿਵਾਰਾਂ ਨੂੰ ਸਕੀਮ ਅਧੀਨ ਲਾਭਪਾਤਰੀ ਬਣਾਇਆ ਗਿਆ ਹੈ ਤੇ ਕਣਕ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਪੰਚਾਇਤਾਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਹਰ ਲੋੜਵੰਦ ਪਰਿਵਾਰ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦਿਵਾਇਆ ਜਾਵੇ। ਇਸ ਮੌਕੇ ਪੰਚ ਜਸਵੀਰ ਸਿੰਘ, ਯੂਥ ਆਗੂ ਜਤਿੰਦਰਪਾਲ ਸਿੰਘ ਜੈਨੀ ਗੋਸਲ, ਪੰਚ ਪ੍ਰਦੀਪ ਸਿੰਘ, ਪੰਚ ਕਰਮਜੀਤ ਕੌਰ, ਬਲਵੀਰ ਸਿੰਘ ਮਨੀ, ਜੋਤੀ ਗੋਸਲ, ਪੰਚ ਬੂਟਾ ਸਿੰਘ, ਪੰਚ ਬਲਵੀਰ ਕੌਰ ਆਦਿ ਹਾਜ਼ਰ ਸਨ।