v> ਜੇਐੱਨਐੱਨ, ਲੁਧਿਆਣਾ : ਸੂਬੇ ਵਿਚ ਅੱਤ ਦੀ ਗਰਮੀ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਐਤਵਾਰ ਨੂੰ ਬਠਿੰਡਾ ਵਿਚ ਸਭ ਤੋਂ ਗਰਮ ਰਿਹਾ। ਇਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ, ਲੁਧਿਆਣਾ ਵਿਚ 39.2, ਅੰਮ੍ਰਿਤਸਰ ਵਿਚ 39 ਤੇ ਪਟਿਆਲਾ ਵਿਚ 38.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਵਿਚ ਅੱਤ ਦੀ ਗਰਮੀ ਤੋਂ ਰਾਹਤ ਮਿਲਣ ਦੀ ਆਸ ਹੈ। ਮੌਸਮ ਵਿਭਾਗ ਅਨੁਸਾਰ ਸੋਮਵਾਰ ਦੁਪਹਿਰ ਬਾਅਦ ਮੌਸਮ ਬਦਲੇਗਾ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ ਤੇ ਬਾਦਲਵਾਈ ਰਹਿ ਸਕਦੀ ਹੈ। ਕਈ ਜ਼ਿਲ੍ਹਿਆਂ ਵਿਚ ਮੀਂਹ ਪੈ ਸਕਦਾ ਹੈ। ਵਿਭਾਗ ਮੁਤਾਬਕ 8 ਮਈ ਤੱਕ ਸੂਬੇ ਵਿਚ ਬੱਦਲਵਾਈ ਰਹਿਣ ਤੇ ਮੀਂਹ ਪੈਣਦੀ ਸੰਭਾਵਨਾ ਹੈ।

Posted By: Jagjit Singh