ਜੇਐੱਨਐੱਨ, ਲੁਧਿਆਣਾ : ਪ੍ਰਦੇਸ਼ 'ਚ ਪਿਛਲੇ ਚਾਰ ਦਿਨਾਂ ਤੋਂ ਤੇਜ਼ ਧੁੱਪ ਤੇ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਦੇਰ ਰਾਤ ਹੋਈ ਬਾਰਿਸ਼ ਨਾਲ ਰਾਹਤ ਮਿਲੀ ਹੈ। ਦਿਨ ਦਾ ਤਾਪਮਾਨ ਆਮ ਤੋਂ ਦੋ ਤੋਂ ਤਿੰਨ ਡਿਗਰੀ ਵੱਧ ਚੱਲਣ ਨਾਲ ਲੋਕ ਗਰਮੀ ਤੋਂ ਪਰੇਸ਼ਾਨ ਚੱਲ ਰਹੇ ਸੀ। ਹਾਲਾਂਕਿ ਬੁੱਧਵਾਰ ਰਾਤ ਨੂੰ ਜਲੰਧਰ ਸਮੇਤ ਕਈ ਜ਼ਿਲ੍ਹਿਆਂ 'ਚ ਬਾਰਿਸ਼ ਹੋਈ ਹੈ। ਲੁਧਿਆਣਾ 'ਚ ਵੀਰਵਾਰ ਸਵੇਰੇ ਹੋਈ ਬਾਰਿਸ਼ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ।

ਇੰਡੀਆ ਮੈਟ੍ਰੋਲਾਜਿਕਲ ਡਿਪਾਰਟਮੈਂਟ ਚੰਡੀਗੜ੍ਹ ਦਾ ਅਨੁਮਾਨ ਹੈ ਕਿ ਸ਼ੁੱਕਰਵਾਰ ਤੋਂ ਮੌਸਮ ਬਦਲੇਗਾ ਅਤੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ। ਵਿਭਾਗ ਅਨੁਸਾਰ ਬੁੱਧਵਾਰ ਨੂੰ ਬਠਿੰਡਾ 'ਚ ਜ਼ਿਆਦਾਤਰ ਤਾਪਮਾਨ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ ਦੋ ਡਿਗਰੀ ਵੱਧ ਰਿਹਾ। ਇਸੀ ਤਰ੍ਹਾਂ ਅੰਮ੍ਰਿਤਸਰ 'ਚ ਜ਼ਿਆਦਾਤਰ ਤਾਪਮਾਨ 35.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਆਮ ਤੋਂ ਇਕ ਡਿਗਰੀ ਵੱਧ ਰਿਹਾ।

ਚੰਡੀਗੜ੍ਹ 'ਚ ਜ਼ਿਆਦਾਤਰ ਤਾਪਮਾਨ 35, ਜਲੰਧਰ 'ਚ 34.5, ਲੁਧਿਆਣਾ 'ਚ 34.2, ਪਟਿਆਲਾ 'ਚ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਦੇ ਅਨੁਮਾਨ ਅਨੁਸਾਰ ਦੋ ਅਗਸਤ ਤਕ ਪੰਜਾਬ ਦੇ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਕਈ ਥਾਂਵਾਂ 'ਤੇ ਬੱਦਲ ਛਾਏ ਰਹਿ ਸਕਦੇ ਹਨ।

Posted By: Ramanjit Kaur