ਜੇਐੱਨਐੱਨ, ਲੁਧਿਆਣਾ : ਪੰਜਾਬ 'ਚ ਸ਼ੁੱਕਰਵਾਰ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਵੀਰਵਾਰ ਤੋਂ ਅਫ਼ਗਾਨਿਸਤਾਨ-ਪਾਕਿਸਤਾਨ ਖੇਤਰ ਤੋਂ ਗੜਬੜ ਵਾਲੀਆਂ ਪੱਛਮੀ ਪੌਣਾਂ ਨਵੇਂ ਸਿਰੇ ਤੋਂ ਆ ਰਹੀਆਂ ਹਨ।

ਇਹ ਹਵਾਵਾਂ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਵੱਲ ਰੁਖ ਕਰਨਗੀਆਂ ਜਿਸ ਕਾਰਨ ਉਕਤ ਦੋਵਾਂ ਸੂਬਿਆਂ ਵਿਚ ਬਰਫ਼ ਪਵੇਗੀ। ਇਸ ਬਰਫ਼ ਕਾਰਨ ਪੰਜਾਬ ਸਮੇਤ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਕਾਂਬਾ ਛਿੜਨ ਦੇ ਆਸਾਰ ਹਨ। ਠੰਢ ਕਾਫੀ ਵਧ ਜਾਵੇਗੀ ਤੇ ਰਾਤ ਦੇ ਦਿਨ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾਵੇਗੀ।

Posted By: Jagjit Singh