ਸਵਰਨ ਗੋਂਸਪੁਰੀ, ਹੰਬੜਾਂ

ਪਿੰਡ ਨੂਰਪੁਰ ਬੇਟ ਦੇ ਗੜ੍ਹਾਂ ਪੱਤੀ ਵਿਖੇ ਸਰਪੰਚ ਐਡਵੋਕੇਟ ਗੁਰਦੇਵ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਲਕਾ ਵਿਧਾਇਕ ਕੁਲਦੀਪ ਸਿੰਘ ਦੇ ਬੇਟੇ ਕੌਂਸਲਰ ਹਰਕਰਨਦੀਪ ਸਿੰਘ ਵੈਦ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੁਆਰਾ ਚਲਾਈ ਘਰ ਘਰ ਪਾਣੀ, ਘਰ ਘਰ ਸਫ਼ਾਈ ਮੁਹਿੰਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ 21 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕੀਤਾ।

ਇਸ ਸਮੇਂ ਵੈਦ ਨੇ ਕਿਹਾ ਕਿ ਜੋ ਪਿੰਡ ਪਾਣੀ ਵਾਲੀ ਟੈਂਕੀਆਂ ਤੋਂ ਵਾਂਝੇ ਹਨ। ਉਨ੍ਹਾਂ ਪਿੰਡਾਂ 'ਚ ਪਹਿਲ ਦੇ ਅਧਾਰ ਤੇ ਪਾਣੀ ਵਾਲੀਆਂ ਟੈਂਕੀਆਂ ਬਣਾਈ ਜਾ ਰਹੀਆਂ ਹਨ ਤਾਂ ਕਿ ਹਰ ਘਰ ਤਕ ਸਾਫ਼ ਸੁਥਰਾ ਪਾਣੀ ਮੁਹੱਈਆ ਹੋ ਸਕੇ। ਇਸ ਮੌਕੇ ਐਡਵੋਕੇਟ ਸਰਪੰਚ ਗੁਰਦੇਵ ਸਿੰਘ ਨੇ ਹਰਕਰਨਦੀਪ ਸਿੰਘ ਵੈਦ ਦਾ ਧੰਨਵਾਦ ਕੀਤਾ। ਇਸ ਮੌਕੇ ਸਲਵਿੰਦਰ ਸਿੰਘ, ਅਵਿੰਦਰ ਸਿੰਘ, ਗੁਰਮੁੱਖ ਸਿੰਘ, ਨਿਰਮਲ ਸਿੰਘ, ਮਨਜਿੰਦਰ ਸਿੰਘ, ਹਰਵਿੰਦਰਪਾਲ ਸਿੰਘ, ਨੀਨੂ ਗੜ੍ਹਾਂ, ਰਾਮ ਸਿੰਘ, ਗੁਰਚਰਨ ਸਿੰਘ, ਜਗਜੀਤ ਸਿੰਘ, ਬਲਵੀਰ ਸਿੰਘ ਗਿੱਲ ਗੜਾਂ, ਜਗਤਾਰ ਸਿੰਘ ਲਲਤੋਂ ਵਾਲੇ, ਗੁਰਦਰਸ਼ਨ ਸਿੰਘ, ਪਰਮਿੰਦਰ ਸਿੰਘ, ਕੈਪਟਨ ਗੁਰਮੁੱਖ ਸਿੰਘ, ਮੁਖਤਿਆਰ ਸਿੰਘ, ਗੁਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਸਰਪੰਚ ਸੁੱਚਾ ਸਿੰਘ ਰਸੂਲਪੁਰ ਵਾਲੇ ਆਦਿ ਹਾਜ਼ਰ ਸਨ।