ਲੱਕੀ ਘੁਮੈਤ ਸਾਹਨੇਵਾਲ, ਲੁਧਿਆਣਾ

ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਬਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਦੀ ਅਗਵਾਈ ਹੇਠ ਕੀਤੀ ਗਈ।

ਇਸ ਮੌਕੇ ਪ੍ਰਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਵੱਲੋਂ ਜੋ ਕੋਵਿਡ 19 ਦੀ ਮਹਾਮਾਰੀ ਕੋਰੋਨਾ ਵਾਇਰਸ ਦੀ ਆੜ ਹੇਠ ਇਹ ਸੋਚਿਆ ਸੀ ਕਿ ਇਸ ਸਮੇਂ ਕਰਿਫ਼ਊ/ਲਾਉਕਡੋਨ ਦੌਰਾਨ ਜੱਥੇਬੰਦੀਆਂ ਸੰਘਰਸ਼ ਨਹੀਂ ਕਰ ਸਕਣਗੀਆਂ। ਵਿਭਾਗ ਵੱਲੋਂ ਮਹਾਮਾਰੀ ਦਾ ਲਾਭ ਚੁੱਕਦੇ ਹੋਏ ਪਹਿਲਾਂ ਕਾਮਿਆਂ ਦਾ ਹੈਂਡ ਬਦਲਿਆ, ਉਸ ਤੋਂ ਬਾਅਦ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਇਹ ਵਿਚਾਰਿਆਂ ਕੇ ਜੇਕਰ ਸਰਕਾਰ ਇਨ੍ਹਾਂ ਨੂੰ ਕਰੋਨਾ ਵਾਇਰਸ ਵਰਗੀ ਘਾਤਕ ਮਹਾਮਾਰੀ ਵਿੱਚ ਵਰਕਰਾਂ ਦੇ ਰੋਜਗਾਰ ਨੂੰ ਖਤਮ ਕਰਨ ਲਈ ਆਰਥਿਕ ਨੀਤੀਆਂ ਲਿਆਉਣ ਲਈ ਪ੍ਰਵਾਨਗੀ ਦੇ ਸਕਦੀ ਹੈ ਫੇਰ ਜੱਥੇਬੰਦੀਆਂ ਦੇ ਸੰਘਰਸ਼ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਵੱਲੋਂ ਹੈਂਡ ਵਿਰੋਧ ਵਿੱਚ ਕਰਫਿਊ/ਲਾਉਕਡੋਨ ਦੇ ਦੌਰਾਨ ਅਪ੍ਰਰੈਲ ਮਹੀਨੇ ਵਿੱਚ ਟੈਂਕੀਆਂ ਤੇ ਜੋਰਦਾਰ ਪ੍ਰਦਰਸ਼ਨ ਕੀਤਾ, ਸੰਘਰਸ਼ ਹਲੇ ਠੰਡਾ ਨਹੀਂ ਸੀ ਹੋਇਆਂ ਵਿਭਾਗ ਵੱਲੋਂ ਕਾਮਿਆਂ ਉਪਰ ਇਕ ਹੋਰ ਜਬਰੀ ਆਉਟਸੋਰਸਿੰਗ ਨੀਤੀ ਦੀ ਤਜਵੀਜ਼ ਲਿਆਂਦੀ ਜਥੇਬੰਦੀ ਵੱਲੋਂ ਸੰਘਰਸ਼ ਨੂੰ ਤਿਖਾ ਰੂਪ ਦਿੰਦਿਆ ਕਾਰਜਕਾਰੀ ਇੰਜੀਨੀਅਰਾਂ ਦੇ ਦਫਤਰਾਂ ਮੁਹਰੇ 18 ਮਈ ਤੋਂ 24 ਮਈ ਤੱਕ ਅਰਥੀ ਫੂਕ ਮੁਜਾਹਰਿਆਂ ਤੋਂ ਬਾਅਦ ਮੁੜ 11 ਮਾਰਚ 2020 ਵਾਲੇ ਉਡੀਕ ਮੋਰਚੇ ਨੂੰ 25 ਮਈ ਤੋਂ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਸੀ, ਜਿਸ ਦੇ ਦਬਾਅ ਹੇਠ ਮੈਨਜਮੈਂਟ ਨੇ ਝੁਕਦਿਆ 4 ਜੂਨ ਨੂੰ 12:30 ਵਜੇ ਤੇ ਵਿਭਾਗੀ ਮੁਖੀ ਐਚਓਡੀ ਨਾਲ ਜੱਥੇਬੰਦੀ ਦੀ ਲਿਖਤੀ ਮੀਟਿੰਗ ਤੈਅ ਕਰਵਾ ਦਿੱਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਚਾਰਕ ਸਕੱਤਰ ਇੰਦਰਜੀਤ ਸਿੰਘ ਕਪੂਰਥਲਾ, ਗੁਰਮੀਤ ਸਿੰਘ ਕੋਟਲਾ ਕਾਦੀਆਂ ਵੀ ਸ਼ਾਮਲ ਹੋਏ।