ਪੱਤਰ ਪ੍ਰਰੇਰਕ, ਲੁਧਿਆਣਾ : ਪੀਏਯੂ ਵਿਖੇ ਅੱਜ ਸਿੰਚਾਈ ਲਈ ਪੰਜਾਬ ਦੇ ਰਵਾਇਤੀ ਜਲ ਸਰੋਤਾਂ ਜਿਵੇਂ-ਪੇਂਡੂ ਛੱਪੜਾਂ ਦੀ ਵਰਤੋਂ ਬਾਰੇ ਇਕ ਵਰਕਸ਼ਾਪ ਕਰਵਾਈ ਗਈ। ਇਹ ਕੈਂਬਰਿਜ 'ਵਰਸਿਟੀ ਤੇ ਪੀਏਯੂ ਦੇ ਸਾਂਝੇ ਅੰਤਰਰਾਸ਼ਟਰੀ ਪ੍ਰਰਾਜੈਕਟ ਟਰੱਸਟ ਤੇ ਅੰਤਰਰਾਸ਼ਟਰੀ ਫ਼ਸਲ ਖੋਜ ਸੰਸਥਾਨ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਗਈ ਇਹ ਸਾਰਾ ਵਿਸ਼ੇਸ਼ ਪ੍ਰਰਾਜੈਕਟ ਟਾਈਗਰੈੱਸ ਅਧੀਨ ਕੀਤਾ ਗਿਆ

ਜ਼ਿਕਰਯੋਗ ਹੈ ਕਿ ਟਾਈਗਰੈੱਸ ਪ੍ਰਰੋਜੈਕਟ ਅਧੀਨ ਭਾਰਤ ਦੇ ਹੋਰ ਪ੍ਰਾਂਤਾਂ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ ਹੁਣ ਇਹ ਪ੍ਰਰੋਜੈਕਟ ਪੰਜਾਬ ਦੇ ਪੁਰਾਤਨ ਜਲ ਸਰੋਤਾਂ ਨੂੰ ਮੁੜ-ਸੁਰਜੀਤ ਕਰ ਕੇ ਕੁਦਰਤੀ ਸਰੋਤਾਂ ਦੀ ਸੰਭਾਲ ਵਿੱਚ ਯੋਗਦਾਨ ਪਵੇਗਾ ਇਸ 'ਚ ਪੰਜਾਬ ਦੇ ਵੱਖ-ਵੱਖ ਅਦਾਰੇ ਆਪਣਾ ਯੋਗਦਾਨ ਪਾਉਣਗੇ ਵਰਕਸ਼ਾਪ ਦਾ ਉਦੇਸ਼ ਪੰਜਾਬ ਦੇ ਪੁਰਾਤਨ ਜਲ ਸਰੋਤਾਂ ਦੀ ਵਰਤਮਾਨ ਵਿੱਚ ਵਰਤੋਂ ਸਬੰਧੀ ਰਣਨੀਤੀ ਬਾਰੇ ਵਿਚਾਰ ਕਰਨਾ ਸੀ ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਆਈਏਐੱਸ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਇਸ ਵਰਕਸ਼ਾਪ ਦਾ ਏਜੰਡਾ ਨਿਰਧਾਰਿਤ ਕਰਦਿਆਂ ਸੁਰੇਸ਼ ਕੁਮਾਰ ਨੇ ਕਿਹਾ ਕਿ ਪੇਂਡੂ ਜਲ ਸਰੋਤਾਂ ਦੀ ਸੰਭਾਲ ਦਾ ਪੰਜਾਬ 'ਚ ਹੋਣਾ ਅਜੇ ਬਾਕੀ ਹੈ ਇਹ ਵਰਕਸ਼ਾਪ ਇਸ ਦਿਸ਼ਾ 'ਚ ਇਤਿਹਾਸਕ ਪਹਿਲਕਦਮੀ ਕਰੇਗੀ ਉਨ੍ਹਾਂ ਕਿਹਾ ਕਿ ਪੁਰਾਣੇ ਜਲ ਸਰੋਤਾਂ, ਛੱਪੜਾਂ ਦੀ ਨਿਸ਼ਾਨਦੇਹੀ, ਉਨ੍ਹਾਂ ਨੂੰ ਨਵਿਆਉਣ ਦੀ ਯੋਜਨਾ ਤੇ ਸਿੰਚਾਈ ਲਈ ਮੁੜ ਵਰਤੋਂਯੋਗ ਬਣਾਉਣਾ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਪੱਖ ਤੋਂ ਬੇਹੱਦ ਲਾਜ਼ਮੀ ਹੈ ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੋਰ ਵਿਭਾਗਾਂ ਨਾਲ ਮਿਲ ਕੇ ਪੀਏਯੂ ਇਸ ਦਿਸ਼ਾ 'ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ ਉਨ੍ਹਾਂ ਕਿਹਾ ਕਿ ਇਸੇ ਕਾਰਜ ਹਿਤ ਅੱਜ ਦੀ ਵਰਕਸ਼ਾਪ ਲਈ ਇਕੱਤਰ ਹੋਏ ਹਾਂ ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਿਢੱਲੋਂ ਨੇ ਕਿਹਾ ਕਿ ਸੰਸਾਰ ਭਰ ਵਿਚ ਸੱਭਿਆਤਾਵਾਂ ਦਾ ਜਨਮ ਦਰਿਆਵਾਂ ਕੰਢੇ ਹੋਇਆ ਹੈ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਜਲ ਸਰੋਤ ਪੰਜਾਬ ਲਈ ਬੇਹੱਦ ਅਹਿਮ ਹਨ ਵੱਧਦੀ ਜਨਸੰਖਿਆ ਨੇ ਸਾਨੂੰ ਫਸਲੀ ਘਣਤਾ ਵਲ ਤੋਰਿਆ ਹੈ ਪਰ ਕੁਦਰਤੀ ਸਰੋਤਾਂ ਤੇ ਜਲਵਾਯੂ ਦੀ ਖਲਬਲੀ ਨੇ ਇਸ ਦਿਸ਼ਾ ਵਿੱਚ ਮੁੜ ਸੋਚਣ ਲਈ ਮਜਬੂਰ ਕੀਤਾ ਹੈ ਸਮਾਜ ਦੀਆਂ ਰੋਜ਼ਾਨਾ ਲੋੜਾਂ ਧਿਆਨ 'ਚ ਰੱਖਦਿਆਂ ਖੇਤੀ ਵਰਤੋਂ ਦੇ ਨੁਕਤੇ ਤੋਂ ਪੀਏਯੂ ਪੇਂਡੂ ਛੱਪੜਾਂ ਦੀ ਮੁੜ ਸੁਰਜੀਤੀ 'ਚ ਆਪਣਾ ਯੋਗਦਾਨ ਪਾਵੇਗੀ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਸੀਮਾ ਜੈਨ ਆਈ ਏਐੱਸ ਤੇ ਕੁਮਾਰੀ ਜੇ ਤਲਵਾਰ ਨੇ ਕਿਹਾ ਇਹ ਵਿਚਾਰ ਚਰਚਾ ਚਲ ਰਹੇ ਸਰਕਾਰੀ ਕਾਰਜਾਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ।

ਇਸ ਮੌਕੇ ਕੈਂਬਰਿਜ ਯੂਨੀਵਰਸਿਟੀ ਬਰਤਾਨੀਆ ਤੋਂ ਡਾ. ਐਡਮ ਗ੍ਰੀਨ ਤੇ ਡਾ. ਕੈਮਰੋਨ ਪੈਂਟਰੀ ਤੇ ਰਾਜੇਸ਼ ਵਸ਼ਿਸ਼ਟ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ਇਸ ਵਰਕਸ਼ਾਪ ਦੌਰਾਨ ਵਿਸ਼ੇ ਸਬੰਧੀ ਕੁਝ ਵਿਸ਼ੇਸ਼ ਪੇਸ਼ਕਾਰੀਆਂ ਹੋਈਆਂ ਪਹਿਲੀ ਪੇਸ਼ਕਾਰੀ ਸਾਂਝੇ ਤੌਰ ਤੇ ਡਾ. ਗ੍ਰੀਨ ਅਤੇ ਡਾ. ਕੈਮਰੂਨ ਪੈਟਰੀ ਨੇ ਕੀਤੀ ਉਨ੍ਹਾਂ ਨੇ ਉੱਤਰੀ ਭਾਰਤ ਦੀ ਪੁਰਾਤਨ ਦੀ ਖੇਤੀ ਬਾਰੇ ਗੱਲ ਕੀਤੀ ਜਿਸ 'ਚ ਪੁਰਾਤਨ, ਮੱਧਕਾਲ ਅਤੇ ਅਜੋਕੇ ਦੌਰ ਵਿਚ ਖੇਤੀ ਨੂੰ ਮੌਸਮ ਤੇ ਜਲਵਾਯੂ ਦੇ ਨੁਕਤੇ ਤੋਂ ਵਿਚਾਰਿਆ ਗਿਆ

ਦੂਜੀ ਪੇਸ਼ਕਾਰੀ ਪੀਏਯੂ ਦੇ ਏਐੱਸ ਤੂਰ ਅਤੇ ਕੇਜੀ ਸਿੰਘ ਨੇ ਕੀਤੀ, ਜਿਸ 'ਚ ਉਨ੍ਹਾਂ ਨੇ ਲੁਧਿਆਣਾ ਜ਼ਿਲ੍ਹੇ ਦੇ 78 ਛੱਪੜਾਂ ਵਿੱਚੋਂ 51 ਫੀਸਦੀ ਛੱਪੜਾਂ ਦੇ ਪਾਣੀ ਨੂੰ ਅਸ਼ੁੱਧ ਕਿਹਾ ਤੀਜੀ ਪੇਸ਼ਕਾਰੀ ਪੰਜਾਬ ਸਰਕਾਰ ਦੇ ਜਲ ਸਪਲਾਈ ਮਹਿਕਮੇ ਵਲੋਂ ਦਿੱਤੀ ਗਈ, ਜਿਸ ਵਿੱਚ ਪਾਣੀ ਦੀ ਸ਼ੁੱਧੀ ਲਈ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਸੀ ਇਸੇ ਤਰ੍ਹਾਂ ਦੋ ਹੋਰ ਪੇਸ਼ਕਾਰੀਆਂ ਪੰਜਾਬ ਦੇ ਪੇਂਡੂ ਛੱਪੜਾਂ ਦੀ ਸੰਭਾਲ ਬਾਰੇ ਕੀਤੀਆਂ ਗਈਆਂ ਇਨ੍ਹਾਂ ਪੇਸ਼ਕਾਰੀਆਂ 'ਤੇ ਵਿਚਾਰ ਚਰਚਾ ਹੋਈ ਜਿਸ 'ਚ ਮਾਹਿਰਾਂ ਨੇ ਇਸ ਮੁੱਦੇ 'ਤੇ ਵਿਚਾਰ ਦਿੱਤੇ ਕਿ ਪੇਂਡੂ ਛੱਪੜਾਂ ਦੀ ਵਰਤੋਂ ਸਿੰਚਾਈ ਸਹੂਲਤਾਂ ਵਜੋਂ ਕਿਵੇਂ ਕੀਤੀ ਜਾ ਸਕਦੀ ਹੈ

ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਨੇ ਸਵਾਗਤੀ ਸ਼ਬਦ ਕਿਹੇ ਜਦਕਿ ਸਮੁੱਚੇ ਸਮਾਗਮ ਦਾ ਸੰਚਾਲਨ ਪੀਏਯੂ ਦੇ ਰਜਿਸਟਰਾਰ ਡਾ. ਰਜਿੰਦਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਦਾ ਗੁਰਿੰਦਰ ਕੌਰ ਸਾਂਘਾ, ਡਾ. ਐੱਸਐੱਸ ਕੁੱਕਲ, ਡਾ. ਸ਼ੰਮੀ ਕਪੂਰ ਤੇ ਪੰਜਾਬ ਰਿਮੋਟ ਸੈਂਸਿੰਗ ਤੋਂ ਸੰਦੀਪ ਦੀਕਸ਼ਿਤ ਸਮੇਤ ਪੰਜਾਬ ਦੇ ਵੱਖ-ਵੱਖ ਵਿਭਾਗਾਂ ਤੋਂ ਮਾਹਿਰ ਹਾਜ਼ਰ ਸਨ