ਐਸ ਪੀ ਜੋਸ਼ੀ ਲੁਧਿਆਣਾ : ਆਪਣੇ ਘਰ ਵਿਚ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਔਰਤ ਨੂੰ ਥਾਣਾ ਟਿੱਬਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੀ ਔਰਤ ਦੀ ਪਛਾਣ ਸੁਖਵਿੰਦਰ ਕੌਰ ਵਾਸੀ ਧਰਮਪੁਰਾ ਕਾਲੋਨੀ ਟਿੱਬਾ ਰੋਡ ਦੇ ਰੂਪ 'ਚ ਹੋਈ ਹੈ।

ਥਾਣਾ ਟਿੱਬਾ ਦੇ ਐਸਐਚਓ ਇੰਸਪੈਕਟਰ ਮੁਹੰਮਦ ਜਮੀਲ ਮੁਤਾਬਕ ਕਰਮਸਰ ਕਲੋਨੀ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਦੇ ਘਰ ਸ਼ੱਕੀ ਲੋਕਾਂ ਦਾ ਆਉਣਾ ਜਾਣਾ ਸੀ ਅਤੇ ਮੁਹੱਲਾ ਵਾਸੀ ਇਸ ਵਜ੍ਹਾ ਤੋਂ ਖਾਸੇ ਪ੍ਰੇਸ਼ਾਨ ਸਨ । ਪੁਲਿਸ ਨੇ ਆਪਣੇ ਪੱਧਰ ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਔਰਤ ਆਪਣੇ ਘਰ ਵਿੱਚ ਹੀ ਦੇਹ ਵਪਾਰ ਦਾ ਅੱਡਾ ਚਲਾ ਰਹੀ ਸੀ। ਬਹਿਰਹਾਲ ਆਰੋਪੀ ਔਰਤ ਨੂੰ ਗ੍ਰਿਫਤਾਰ ਕਰ ਕੇ ਪੁਲਿਸ ਨੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Posted By: Tejinder Thind