ਸਟਾਫ ਰਿਪੋਰਟਰ, ਜਗਰਾਓਂ : ਸਥਾਨਕ ਸ਼੍ਰੀ ਖਾਟੂ ਸ਼ਾਮ ਟਰੱਸਟ ਵੱਲੋਂ ਸ਼੍ਰੀ ਖਾਟੂ ਸ਼ਾਮ ਜੀ ਦੇ ਮੰਦਰ ਨਿਰਮਾਣ ਸਬੰਧੀ ਸਜਾਈ ਗਈ ਪਾਲਕੀ ਯਾਤਰਾ 'ਚ ਖਾਟੂ ਜੀ ਦੀ ਮਹਿਮਾ ਨਾਲ ਜਗਰਾਓਂ ਗੂੰਜਿਆ। ਇਹ ਪਾਲਕੀ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਸੜਕਾਂ 'ਤੇ ਖਾਟੂ ਸ਼ਾਮ ਜੀ ਦੀ ਮਹਿਮਾ ਦਾ ਗੁਣਗਾਨ ਕਰਦੀ ਹੋਈ ਲੰਘੀ। ਜਗਰਾਓਂ ਦੀ ਜਲੰਧਰ ਕਾਲੋਨੀ ਤੋਂ ਜੈਕਾਰਿਆਂ ਦੀ ਗੂੰਜ 'ਚ ਸ਼ੁਰੂ ਹੋਈ ਪਾਲਕੀ ਯਾਤਰਾ 'ਚ ਭਜਨ ਗਾਇਕ ਨੀਰਜ ਚੱਢਾ, ਨਰੇਸ਼ ਕਤਿਆਲ ਤੇ ਅਨੂਪ ਤਾਂਗੜੀ ਨੇ ਖਾਟੂ ਸ਼ਾਮ ਦੀ ਮਹਿਮਾ ਨਾਲ ਜੁੜੇ ਦਰਜਨਾਂ ਭਜਨਾਂ ਦੀ ਛਹਿਬਰ ਲਗਾਉਂਦਿਆਂ ਰੰਗ ਬੰਨਿ੍ਹਆ।

ਇਸ ਪਾਲਕੀ ਯਾਤਰਾ ਦੌਰਾਨ ਧਾਰਮਿਕ ਧੁੰਨਾਂ 'ਤੇ ਝੂਮਦਿਆਂ ਸ਼ਰਧਾਲੂਆਂ ਨੇ ਵੀ ਫੁੱਲਾਂ ਦੀ ਵਰਖਾ ਰਾਹੀਂ ਥਾਂ-ਥਾਂ ਸਵਾਗਤ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਜਲੰਧਰ ਕਾਲੋਨੀ ਵਿਖੇ ਭਗਵਾਨ ਖਾਟੂ ਜੀ ਦੇ ਮੰਦਰ ਦਾ ਨਿਰਮਾਣ ਹੋ ਰਿਹਾ ਹੈ। ਸ਼ਰਧਾਲੂਆਂ ਦੇ ਸਹਿਯੋਗ ਨਾਲ ਜਲਦੀ ਹੀ ਖਾਟੂ ਸ਼ਾਮ ਜੀ ਦਾ ਮੰਦਰ ਸਜ ਕੇ ਤਿਆਰ ਹੋਵੇਗਾ। ਇਸ ਮੌਕੇ ਅਵਿਨਾਸ਼ ਮਿੱਤਲ, ਸੁਨੀਲ ਸਿੰਗਲਾ, ਹਰਸ਼ ਸਿੰਗਲਾ, ਪੰਕਜ ਸਿੰਗਲਾ, ਸੁਨੀਲ ਖੁਸ਼ ਗੁਪਤਾ, ਕਮਲ ਕਿਸ਼ੋਰ, ਮਨੀਸ਼ ਸਿੰਗਲਾ, ਸੰਜੀਵ ਬਾਂਸਲ, ਗੌਰਵ ਵਰਮਾ, ਕਮਲ ਸਾਈਂ, ਪ੍ਰਦੀਪ ਬਾਂਸਲ, ਵਿਸ਼ਾਲ ਗਰਗ ਆਦਿ ਹਾਜ਼ਰ ਸਨ।