ਲੁਧਿਆਣਾ, ਜੇਐੱਨਐੱਨ : ਸ਼ਹਿਰ ਦੇ ਸਭ ਤੋਂ ਵੱਡੇ ਸਤਲੁਜ ਕਲੱਬ ਦੀ ਵੋਟਿੰਗ ਸ਼ਨਿੱਚਰਵਾਰ ਦੀ ਸਵੇਰੇ ਸ਼ੁਰੂ ਹੋ ਗਈ ਹੈ। ਸਤਲੁਜ ਕਲੱਬ ਚੋਣ 'ਚ ਸ਼ੁਰੂਆਤੀ ਦੌਰ ਦਾ ਵੋਟ ਫੀਸਦੀ ਬੇਹੱਦ ਘੱਟ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਦੋ ਘੰਟਿਆਂ 'ਚ ਸਿਰਫ 150 ਵੋਟਾਂ ਹੀ ਪਾਈਆਂ ਗਈਆਂ। ਚੋਣ 'ਚ 6 ਪੋਸਟਾਂ ਲਈ ਮੈਦਾਨ 'ਚ ਡਟੇ 11 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਦੇਰ ਸ਼ਾਮ ਤਕ ਹੋ ਜਾਵੇਗਾ। ਸਵੇਰੇ ਤੋਂ ਹੀ ਕਲੱਬ ਕੰਪਲੈਕਸ 'ਚ ਮੈਂਬਰਾਂ ਦੀ ਗਹਿਮਾਗਹਿਮੀ ਦੇਖਣ ਨੂੰ ਮਿਲ ਰਹੀ ਹੈ। 3280 ਮੈਂਬਰ ਕਲੱਬ ਪ੍ਰਬੰਧਨ ਕਾਰਜਕਾਰਨੀ ਲਈ ਸ਼ਾਮ ਪੰਜ ਵਜੇ ਤਕ ਵੋਟਿੰਗ ਕਰਨਗੇ। ਵੋਟਿੰਗ ਪੂਰੇ ਹੋਣ ਤੋਂ ਬਾਅਦ ਚੋਣ ਅਧਿਕਾਰੀ ਏਡੀਸੀ ਅਮਰਜੀਤ ਸਿੰਘ ਬੈਂਸ ਤੇ ਏਡੀਸੀ ਨੀਰੂ ਕਤਿਆਲ ਦੀ ਦੇਖ-ਰੇਖ ਵੋਟਿੰਗ ਸ਼ੁਰੂ ਹੋ ਜਾਵੇਗੀ। ਦੇਰ ਸ਼ਾਮ ਨਤੀਜੇ ਦਾ ਐਲਾਨ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 5 ਪੋਸਟਾਂ ਲਈ ਉਮੀਦਵਾਰ ਬਿਨਾਂ ਮੁਕਾਬਲੇ ਹੀ ਚੁਣੇ ਗਏ।

ਕੋਵਿਡ-19 ਕਾਰਨ ਦੇਰ ਤੋਂ ਹੋ ਰਹੇ ਚੋਣ ਪ੍ਰਤੀ ਲੋਕਾਂ ਦਾ ਸਵੇਰੇ-ਸਵੇਰੇ ਰੁਝਾਨ ਘੱਟ ਦੇਖਣ ਨੂੰ ਮਿਲਿਆ ਪਰ ਵੋਟਰ ਬਕਾਇਦਾ ਕੋਵਿਡ-19 ਸੁਰੱਖਿਆ ਉਪਾਆਂ, ਮਾਸਕ ਤੇ ਸੈਨੇਟਾਈਜ਼ਡ ਹੋ ਕੇ ਮਤਦਾਨ ਕਾਊਂਟਰ ਤਕ ਪੁੱਜੇ। ਵੋਟਰਾਂ ਦੀ ਥਰਮਲ ਸਕਰੀਨ ਕੀਤੀ ਗਈ। ਮਤਦਾਨ ਲਈ 12 ਬੂਥ ਕਲੱਬ ਪਾਰਕ 'ਚ ਬਣੇ ਗਏ ਹਨ। ਫਿਜੀਕਲ ਡਿਸਟੈਂਸਿੰਗ ਦੇ ਪਾਲਣ ਲਈ ਘੱਟ ਤੋਂ ਘੱਟ ਫੁੱਟ ਦੀ ਦੂਰੀ ਰੱਖਣੀ ਹੋਵੇਗੀ।

ਹਰ ਚੋਣ ਦੀ ਤਰ੍ਹਾਂ ਇਸ ਵਾਰ ਵੋਟਰਾਂ ਦੀ ਮਹਿਮਾਨ ਨਵਾਜੀ ਲਈ ਕਿਸੇ ਤਰ੍ਹਾਂ ਦੇ ਖਾਣਪਾਨ ਦੇ ਸਟਾਲ ਨਹੀਂ ਦੇਖਣ ਨੂੰ ਮਿਲੇ। ਚੋਣ ਅਧਿਕਾਰੀ ਏਡੀਸੀ ਅਮਰਜੀਤ ਸਿੰਘ ਬੈਂਸ ਨੇ ਉਮੀਦਵਾਰਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਹਿ ਦਿੱਤਾ ਸੀ ਕਿ ਇਸ ਵਾਰ ਉਮੀਦਵਾਰਾਂ ਨੂੰ ਕਲੱਬ ਤੋਂ ਬਾਹਰ ਸਟਾਲ ਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਨਾ ਹੀ ਕਲੱਬ ਮੈਂਬਰਜ਼ ਤੇ ਸਮਰਥਕਾਂ ਨੂੰ ਖਾਣਾ ਪਰੋਸਿਆ ਜਾਵੇਗਾ। ਚੋਣ ਮੈਦਾਨ 'ਚ ਡਟੇ ਉਮੀਦਵਾਰਾਂ 'ਚ ਜੁਆਇੰਟ ਸੈਕਟਰੀ ਲਈ ਗੁਰਮੀਤ ਸਿੰਘ, ਸਚਿਨ ਗੁਪਤਾ, ਫਾਇਨਾਂਸ ਸੈਕਟਰੀ ਲਈ ਕੇਪੀਐੱਸ ਵਾਲੀਆ, ਜਸਦੀਪ ਨਲਵਾ, ਮੈਸ ਸੈਕਟਰੀ ਲਈ ਮਨਿੰਦਰ ਸਿੰਘ ਬੇਦੀ, ਸੰਜੀਵ ਗੁਪਤਾ, ਕਲਚਰਲ ਸੈਕਟਰੀ ਲਈ ਹਰਕੇਸ਼ ਮਿੱਤਲ, ਰਤਨਦੀਪ ਸਿੰਘ ਲਾਟੀ ਬਾਵਾ ਤੇ ਐਗਜੀਕਿਊਟਿਵ 2 ਪੋਸਟਾਂ ਲਈ ਡਾਕਟਰ ਅਰੁਣ ਧਵਨ, ਸੁਬੋਧ ਬਾਤਿਸ਼ ਤੇ ਬਲਵਿੰਦਰ ਭੰਸਰਾ ਦੀ ਕਿਸਮਤ ਦਾਅ 'ਤੇ ਹੈ।

Posted By: Ravneet Kaur