ਗੋਬਿੰਦ ਸ਼ਰਮਾ ਸ੍ਰੀ ਮਾਛੀਵਾੜਾ ਸਾਹਿਬ : ਵਿਧਾਨ ਸਭਾ ਹਲਕਾ ਸਮਰਾਲਾ ਦੇ ਵੋਟਰਾਂ ਨੂੰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਹੁਦੇ ਦੀ ਸੌਂਹ ਚੁੱਕਦਿਆਂ ਹੀ ਆਸ ਦੀ ਕਿਰਨ ਜਾਗੀ ਹੈ ਕਿ ਕੈਪਟਨ ਨੇ ਮੁੱਖ ਮੰਤਰੀ ਬਣਦੇ ਹੀ ਹਲਕੇ ਦੇ ਲੋਕਾਂ ਨਾਲ ਕੀਤਾ ਵਾਅਦਾ ਭੁਲਾ ਦਿੱਤਾ ਹੋਵੇ ਪਰ ਨਵਾਂ ਮੁੱਖ ਮੰਤਰੀ ਸ਼ਾਇਦ ਆਪਣੇ ਹਲਕੇ ਦੇ ਗੁਆਂਢੀ ਹਲਕੇ ਦੀ ਸਾਰ ਲਵੇ।

ਚਾਰ ਵਾਰ ਵਿਧਾਇਕ ਰਹਿ ਚੁੱਕੇ ਮੌਜੂਦਾ ਵਿਧਾਇਕ ਅਮਰੀਕ ਸਿੰਘ ਿਢੱਲੋਂ ਨੂੰ ਆਪਣੀ ਕੈਬਨਿਟ 'ਚ ਥਾਂ ਦੇ ਕੇ ਹਲਕੇ ਲਈ ਝੰਡੀ ਵਾਲੀ ਕਾਰ ਦੀ ਸੌਗਾਤ ਦੇ ਦੇਵੇ। 2017 ਦੀਆਂ ਚੋਣਾਂ ਦੌਰਾਨ ਹਲਕਾ ਸਮਰਾਲਾ 'ਚ ਆਪਣੇ ਚੋਣ ਪ੍ਰਚਾਰ ਦੌਰਾਨ ਦਾਣਾ ਮੰਡੀ 'ਚ ਹੋਏ ਇਕੱਠ 'ਚ ਕੈਪਟਨ ਅਮਰਿੰਦਰ ਸਿੰਘ ਨੇ ਸਟੇਜ ਤੋਂ ਖੁੱਲ੍ਹੇਆਮ ਵਾਅਦਾ ਕੀਤਾ ਸੀ ਕਿ ਇਸ ਵਾਰ ਆਪਣੇ ਉਮੀਦਵਾਰ ਅਮਰੀਕ ਸਿੰੰਘ ਿਢੱਲੋਂ ਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜ ਦਿਓ ਉਨ੍ਹਾ ਨੂੰ ਮੰਤਰੀ ਮੰਡਲ 'ਚ ਲੈਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਹਲਕੇ ਦੇ ਲੋਕਾਂ ਨੇ ਉਨਾਂ੍ਹ ਨੂੰ ਜਿਤਾ ਕੇ ਵਿਧਾਨ ਸਭਾ ਤਾਂ ਭੇਜ ਦਿੱਤਾ ਪਰ ਕੈਪਟਨ ਮੁੱਖ ਮੰਤਰੀ ਬਣਦੇ ਹੀ ਆਪਣਾ ਵਾਅਦਾ ਭੁੱਲ ਗਏ।

ਹਾਲਾਂਕਿ ਇਲਾਕੇ ਦੇ ਲੋਕਾਂ ਨਾਲ ਕੀਤੇ ਹੋਰ ਵਾਅਦੇ ਜਿਨਾਂ੍ਹ 'ਚ ਮਾਛੀਵਾੜਾ ਇਲਾਕੇ ਦੇ ਲਈ ਆਈਟੀਆਈ ਤੇ ਪ੍ਰਰਾਈਵੇਟ ਕਾਲਜ ਨੂੰ ਸਰਕਾਰੀ ਮਾਨਤਾ ਦੀ ਮੰਗ ਦਾ ਵਾਅਦਾ ਪੂਰਾ ਹੋ ਗਿਆ। ਹਲਕਾ ਵਾਸੀਆਂ ਦੀ ਮੁੱਖ ਮੰਗ ਦੀ ਫਾਇਲ ਵੀ ਮੁੱਖ ਮੰਤਰੀ ਕੈਪਟਨ ਦੇ ਕਾਰਜਕਾਲ ਦੇ ਆਖਿਰੀ ਘੰਟਿਆਂ 'ਚ ਕਲੀਅਰ ਹੋਣ ਨਾਲ ਹਲਕਾ ਵਿਧਾਇਕ ਦੇ ਸਾਹ 'ਚ ਸਾਹ ਆਇਆ। ਹੁਣ ਹਲਕਾ ਵਾਸੀ ਹੋਣ ਜਾਂ ਖੁਦ ਵਿਧਾਇਕ ਿਢੱਲੋਂ ਸਭ ਨੂੰ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਹੀ ਉਮੀਦ ਹੈ ਕਿ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਸਰਹੱਦ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਾ ਸਮਰਾਲਾ ਨੂੰ ਵੀ ਆਪਣੀ ਕੈਬਨਿਟ 'ਚ ਉੱਚਿਤ ਥਾਂ ਮਿਲੇ।