ਗੁਰਪਿੰਦਰ ਸਿੰਘ ਰੰਧਾਵਾ, ਈਸੜੂ : ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲੀ ਦੇ ਪਿੰ੍ਸੀਪਲ ਕੁਸਮ ਟਾਕ ਨੇ ਦੱਸਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ 'ਚ ਵੋਕੇਸ਼ਨਲ ਗਰੁੱਪ ਦੇ ਬੱਚਿਆਂ ਦਾ ਨਤੀਜਾ ਸੌ ਫ਼ੀਸਦੀ ਰਿਹਾ। ਉਨ੍ਹਾਂ ਦੱਸਿਆ ਵੋਕੇਸ਼ਨਲ ਗਰੁੱਪ ਦੇ ਕੁੱਲ 16 ਬੱਚੇ ਸਨ ਜੋ ਸਾਰੇ ਹੀ 80 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਏ।

ਸਕੂਲ 'ਚੋਂ ਵੋਕੇਸ਼ਨਲ ਗਰੁੱਪ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੀਆਂ ਵਿਦਿਆਰਥਣਾਂ 'ਚ ਪਹਿਲੇ ਸਥਾਨ 'ਤੇ ਰਹੀ ਹਰਪ੍ਰਰੀਤ ਕੌਰ ਨੇ 500 'ਚੋਂ 446 ਅੰਕ, ਦੂਸਰੇ ਸਥਾਨ 'ਤੇ ਰਹੀ ਪਵਨਪ੍ਰਰੀਤ ਕੌਰ ਨੇ 442 ਅੰਕ ਤੇ ਤੀਜੇ ਸਥਾਨ 'ਤੇ ਰਹੀ ਰਮਨਪ੍ਰਰੀਤ ਕੌਰ ਨੇ 500 'ਚੋਂ 441 ਅੰਕ ਪ੍ਰਰਾਪਤ ਕੀਤੇ। ਪਿੰ੍ਸੀਪਲ ਅਨੁਸਾਰ ਸਕੂਲ ਦੇ ਸਾਰੇ ਹੀ ਗਰੁੱਪ ਸਾਇੰਸ, ਆਰਟਸ ਤੇ ਵੋਕੇਸ਼ਨਲ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਸਟਾਫ ਵੱਲੋਂ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ।