ਗੁਰਪਿੰਦਰ ਸਿੰਘ ਰੰਧਾਵਾ, ਪਾਇਲ : ਮਾਤਾ ਨੈਣਾ ਦੇਵੀ ਮੰਦਰ ਪਾਇਲ ਵਿਖੇ ਸਵਾਮੀ ਰਾਮਾ ਨੰਦ ਦੀ ਅਗਵਾਈ ਹੇਠ ਮਾਤਾ ਨੈਣਾ ਦੇਵੀ ਪ੍ਰਬੰਧਕ ਕਮੇਟੀ ਤੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਹੀ ਸ਼ਰਧਾ ਨਾਲ 29 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਭਗਵਤੀ ਜਾਗਰਣ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨਿਤਿਨ ਬੱਬਰ ਨੇ ਦੱਸਿਆ ਮਾਤਾ ਦੀ ਪਵਿੱਤਰ ਜੋਤ ਨੈਣਾ ਦੇਵੀ ਮੰਦਰ ਤੋਂ ਲਿਆਂਦੀ ਜਾਵੇਗੀ। ਇਸ ਮੌਕੇ ਉੱਘੇ ਕਲਾਕਾਰ ਗੌਤਮ ਜਲੰਧਰੀ ਤੇ ਵਰੁਣ ਸ਼ਰਮਾ ਮਾਤਾ ਦਾ ਗੁਣਗਾਣ ਕਰਨਗੇ।