ਮਨਦੀਪ ਸਰੋਏ, ਜੋਧਾਂ

ਅੰਮਾ ਭੂਆ ਰਾਣੀ ਸਪੋਰਟਸ ਕਲੱਬ ਛਪਾਰ ਵੱਲੋਂ ਕਿ੍ਕਟ ਟੂਰਨਾਮੈਂਟ ਪਿੰਡ ਛਪਾਰ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ 'ਚ ਇਲਾਕੇ ਭਰ ਤੋਂ 30 ਟੀਮਾਂ ਨੇ ਭਾਗ ਲਿਆ। ਪਿੰਡ ਰਛੀਨ ਤੇ ਅਹਿਮਦਗੜ੍ਹ ਦੀਆਂ ਟੀਮਾਂ ਨੇ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਫਾਈਨਲ 'ਚ ਪ੍ਰਵੇਸ਼ ਕੀਤਾ। ਰਛੀਨ ਦੀ ਟੀਮ ਦੇ ਖਿਡਾਰੀਆਂ ਨੇ ਚੌਕੇ-ਿਛੱਕੇ ਜੜਦੇ ਹੋਏ ਅਹਿਮਦਗੜ੍ਹ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੁਲਦੀਪ ਸਿੰਘ ਬੋਪਾਰਾਏ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਨੇ ਕੀਤੀ। ਉਹਨਾਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਬਕਾ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ ਵੱਲੋਂ ਅਕਾਲੀ ਸਰਕਾਰ ਵੇਲੇ ਹਲਕਾ ਦਾਖਾ ਦੇ 70 ਪਿੰਡਾਂ 'ਚ ਬਣਾਏ ਖੇਡ ਪਾਰਕ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਉਹਨਾਂ ਕਿਹਾ ਕਿ ਖੇਡਾਂ ਨੌਜਵਾਨ ਵਰਗ 'ਚ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ। ਇਸ ਟੂਰਨਾਮੈਂਟ ਵਿੱਚ ਪਰੀ ਲੁਧਿਆਣਾ ਨੂੰ ਸਰਵੋਤਮ ਬੈਟਸਮੈਨ ਅਤੇ ਹੈਪੀ ਤਲਵੰਡੀ, ਮਨੀ ਅਹਿਮਦਗੜ ਨੂੰ ਬੈਸਟ ਬਾਲਰ ਚੁਣਿਆ ਗਿਆ, ਜਿਨ੍ਹਾਂ ਨੂੰ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿੰਟੂ ਪਟਵਾਰੀ, ਗੁਰਮੁੱਖ ਸਿੰਘ ਕੈਨੇਡਾ, ਲਖਵਿੰਦਰ ਸਿੰਘ ਲੱਕੀ, ਕਬੱਡੀ ਖਿਡਾਰੀ ਨਾਟ ਝੋਟ, ਇਕਬਾਲ ਸਿੰਘ, ਹਰਮਨ ਸਿੰਘ, ਮਨਦੀਪ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਅਜੇ ਪ੍ਰਤਾਪ ਸਿੰਘ, ਅਵੀ, ਹੈਰੀ, ਅਤੇ ਸ਼ੈਂਟੀ ਆਦਿ ਹਾਜ਼ਰ ਸਨ।