ਸਰਵਣ ਸਿੰਘ ਭੰਗਲਾਂ, ਸਮਰਾਲਾ

ਮਾਲਵਾ ਸਪੋਰਟਸ ਕਲੱਬ ਵੱਲੋਂ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 11ਵਾਂ ਓਪਨ ਤਿੰਨ ਦਿਨਾਂ ਕ੍ਰਿਕਟ ਟੂਰਨਾਮੈਂਟ ਪਿੰਡ ਭੰਗਲਾਂ ਵਿਖੇ ਕਰਵਾਇਆ ਗਿਆ। ਟੂਰਨਾਮੈਂਟ ਦੇ ਸਰਪ੍ਰਸਤ ਤੇ ਪਿੰਡ ਦੇ ਸਰਪੰਚ ਹਰਪ੍ਰਰੀਤ ਸਿੰਘ ਹੈਪੀ ਤੇ ਕਲੱਬ ਦੇ ਅਹੁਦੇਦਾਰਾਂ ਅੰਗਰੇਜ਼ ਸਿੰਘ ਭੂਰਾ, ਰਾਜਦੀਪ ਗਿੱਲ, ਅਕਾਸ਼ਦੀਪ ਸਿੰਘ ਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਕਰੀਬ 28 ਟੀਮਾਂ ਨੇ ਹਿੱਸਾ ਲਿਆ। ਕ੍ਰਿਕਟ ਦੇ ਫਾਈਨਲ ਮੁਕਾਬਲੇ ਦੌਰਾਨ ਪਿੰਡ ਨੌਲੜੀ ਕਲਾਂ ਦੀ ਟੀਮ ਜੇਤੂ ਤੇ ਪਿੰਡ ਮਾਨੂੰਪੁਰ ਦੀ ਟੀਮ ਉਪ ਜੇਤੂ ਰਹੀ। ਪਹਿਲੇ ਨੰਬਰ 'ਤੇ ਆਉਣ ਵਾਲੀ ਪਿੰਡ ਨੌਲੜੀ ਕਲਾਂ ਦੀ ਟੀਮ ਨੂੰ ਕਲੱਬ ਵੱਲੋਂ 11 ਹਜ਼ਾਰ ਰੁਪਏ ਨਕਦ ਤੇ ਟਰਾਫੀ ਦਿੱਤੀ ਗਈ ਜਦਕਿ ਦੂਜੇ ਨੰਬਰ 'ਤੇ ਆਉਣ ਵਾਲੀ ਪਿੰਡ ਮਾਨੂੰਪੁਰ ਦੀ ਟੀਮ ਨੂੰ 4100 ਰੁਪਏ ਨਕਦ ਤੇ ਟਰਾਫੀ ਦਿੱਤੀ ਗਈ। ਬੈਸਟ ਬੈਟਸਮੈਨ ਸਨੀ ਨੌਲੜੀ ਤੇ ਬੈਸਟ ਗੇਂਦਬਾਜ਼ ਬਲਕਾਰ ਨੌਲੜੀ ਨੂੰ ਵੀ ਟ੍ਰਾਫੀ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਇਨਾਮਾਂ ਦੀ ਵੰਡ ਕਲੱਬ ਦੇ ਅਹੁਦੇਦਾਰਾਂ ਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ।

ਇਸ ਮੌਕੇ ਮੇਜਰ ਸਿੰਘ ਸੈਕਟਰੀ ਹਰਿੰਦਰ ਸਿੰਘ ਧਾਂਦੀ, ਨਾਨਕ ਸਿੰਘ, ਲਾਡੀ ਕੰਗ, ਅਕਾਸ਼ ਧਾਂਦੀ, ਦਿੱਲਪ੍ਰਰੀਤ ਬੱਬਰ, ਜੋਤੀ ਧਾਲੀਵਾਲ, ਜਸਪ੍ਰਰੀਤ ਕਾਲਾ, ਗਗਨ ਗਿੱਲ, ਹਰਮਨ ਧਾਲੀਵਾਲ, ਲਾਲੀ ਧਾਲੀਵਾਲ, ਸਰਬਜੋਤ ਸਿੰਘ, ਮਨਦੀਪ ਗਿੱਲ, ਲਾਲਾ ਗਿੱਲ, ਰਾਹੁਲ, ਸੁਖਚੈਨ ਸਿੰਘ, ਬਲਕਾਰ ਸਿੰਘ, ਸਨੀ ਨੌਲੜੀ, ਸੰਦੀਪ ਸਿੰਘ, ਰਘੁਬੀਰ ਸਿੰਘ, ਤੇਜਿੰਦਰ ਸਿੰਘ, ਨਿੰਦਰ ਨੌਲੜੀ, ਸੰਦੀਪ ਸਿੰਘ, ਲਾਡੀ ਸਿੰਘ, ਰਾਜਵੀਰ ਸਿੰਘ, ਜੱਸਾ ਨੌਲੜੀ, ਹਰਵਿੰਦਰ ਸਿੰਘ, ਜਸਪ੍ਰਰੀਤ ਸਿੰਘ ਆਦਿ ਹਾਜ਼ਰ ਸਨ।