ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ ਨਾ ਨਿਭਾਉਣ ਦੇ ਰੋਸ ਵਜੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਚੰਡੀਗੜ੍ਹ ਵਿਧਾਨ ਸਭਾ ਦੇ ਬਾਹਰ ਵੱਡੀ ਗਿਣਤੀ ਵਿਚ 'ਕੱਠ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੂਬੇ ਭਰ ਤੋਂ ਯੂਥ ਅਕਾਲੀ ਦਲ ਦੇ ਕਾਰਕੁੰਨਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਤਹਿਤ ਲੁਧਿਆਣਾ ਸ਼ਹਿਰ ਤੋਂ ਵੀ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨਾਂ ਦੀ ਅਗਵਾਈ 'ਚ ਅਕਾਲੀ ਵਰਕਰਾਂ ਨੇ ਰੈਲੀ ਰੂਪ ਵਿੱਚ ਚੰਡੀਗੜ੍ਹ ਵੱਲ ਚਾਲੇ ਪਾਏ।

-ਵਿਧਾਨ ਸਭਾ ਸਾਹਮਣੇ ਕਾਂਗਰਸ ਦੀ ਪੋਲ-ਖੋਲ੍ਹ ਸਮਾਗਮ ਹੋ ਨਿਬੜਿਆ : ਿਢੱਲੋਂ

ਕਾਂਗਰਸ ਦੀ ਕੈਪਟਨ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਨਿਭਾਉਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਵਿਧਾਨ ਸਭਾ ਦੇ ਬਾਹਰ ਕੀਤੇ ਗਏ ਭਾਰੀ ਇੱਕਠ ਨੇ ਕਾਂਗਰਸ ਸਰਕਾਰ ਦੀ ਪੋਲ-ਖੋਲ ਕੇ ਰੱਖ ਦਿੱਤੀ ਹੈ। ਇਹ ਪ੍ਰਗਟਾਵਾ ਸੋਮਵਾਰ ਨੂੰ ਚੰਡੀਗੜ੍ਹ ਰੋਡ ਵਿਖੇ ਰਵਾਨਾ ਹੋਣ ਸਮੇਂ ਸਾਬਕਾ ਵਿਧਾਇਕ ਤੇ ਰਣਜੀਤ ਸਿੰਘ ਿਢੱਲੋਂ ਨੇ ਕਰਦਿਆ ਕਿਹਾ ਕਿ ਕੈਪਟਨ ਸਰਕਾਰ ਆਮ ਲੋਕਾਂ ਵਿੱਚ ਆਪਣਾ ਵਿਸ਼ਵਾਸ ਗੁਆ ਚੁੱਕੀ ਹੈ। ਇਸ ਮੌਕੇ ਸਰਬਜੀਤ ਸਿੰਘ ਲਾਡੀ ਕੌਂਸਲਰ, ਗੁਰਮੇਲ ਸਿੰਘ ਜੱਜੀ ਕੌਸਲਰ, ਸੁਖਦੇਵ ਸਿੰਘ ਗਿੱਲ, ਡਾ.ਅਸ਼ਵਨੀ ਕੁਮਾਰ ਪਾਸੀ, ਕਮਲਜੀਤ ਸਿੰਘ ਨਿੱਕੂ ਗਰੇਵਾਲ, ਕੁਲਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਐੱਮਡੀ, ਮੁਖਤਿਆਰ ਸਿੰਘ ਚੀਮਾ, ਨੇਕ ਸਿੰਘ ਸੇਖੇਵਾਲ, ਸਵਿੰਦਰ ਪਾਲ ਸਿੰਘ ਰੀਤੂ, ਹਨੀ ਬਿੰਦਰਾ, ਇਕਬਾਲ ਸਿੰਘ, ਰਣਜੀਤ ਬਜਾਜ, ਅਸ਼ੋਕ ਚੌਹਾਨ, ਕਰਨ ਵੜੈਚ, ਬੱਬੂ ਭਾਰਦਵਾਜ, ਰਤਨ ਵੜੈਚ, ਰਕੇਸ਼ ਰਾਣਾ, ਇਰਸ਼ਾਦ ਮਲਿਕ, ਹਾਜੀ ਤਹਿਸੀਨ ਅਹਿਮਦ, ਸੁਖਵਿੰਦਰ ਸਿੰਘ ਿਢੱਲੋਂ, ਸੁਰਜੀਤ ਸਿੰਘ, ਸਿਮਰਨਜੀਤ ਸਿੰਘ ਸਮਰਾ, ਨਗੇਸ਼ ਵਰਮਾ, ਸੋਹਨ ਸਿੰਘ, ਰਣਜੀਤ ਆਦਿ ਵੀ ਹਾਜ਼ਰ ਸਨ।

-ਕੈਪਟਨ ਦੀ ਕਾਂਗਰਸ ਸਰਕਾਰ ਤੋਂ ਹਰ ਵਰਗ ਦੁਖੀ : ਗੁਰਦੀਪ ਗੋਸ਼ਾ

ਜਿਲ੍ਹਾ ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਜੱਥਾ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਘੇਰਨ ਲਈ ਚੰਡੀਗੜ੍ਹ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾ ਗੱਲਬਾਤ ਕਰਦਿਆ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਵਾਅਦਾਖ਼ਿਲਾਫ਼ੀ ਦੇ ਵਿਰੋਧ 'ਚ ਲੋਕਾਂ ਦਾ ਗੁੱਸਾ ਸਿਖਰਾਂ ਤੇ ਹੈ। ਅੱਜ ਹਰ ਵਰਗ ਕਾਂਗਰਸ ਸਰਕਾਰ ਤੋਂ ਦੁੱਖੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ 'ਚ ਲੋਕ ਕਾਂਗਰਸ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ। ਇਸ ਮੌਕੇ ਵਰੁਣ ਮਲਹੋਤਰਾ ਪ੍ਰਦਾਨ ਸੈਂਟਰ ਹਲਕਾ ਗਗਨ ਗਿਆਸਪੁਰਾ ਪ੍ਰਦਾਨ ਦੱਖਣੀ ਹਲਕਾ, ਮਨਿੰਦਰ ਇੰਮੀ, ਮਨਜੀਤ ਸਿੰਘ ਰੰਗੀ, ਮਲਕੀਤ ਸਿੰਘ ਭੱਟੀ, ਕਰਨ ਵੀਰ ਦੁਗਰੀ, ਮਨਵਿੰਦਰ ਸਿੰਘ, ਦੀਪੂ ਘਈ, ਕਾਲੀ ਘਈ, ਕਰਨ ਵੜੈਚ, ਤਰਨਦੀਪ ਸਿੰਘ ਸੰਨੀ, ਗੁਰਜਿੰਦਰ ਸਿੰਘ ਗਟੋਰੇ, ਬੱਬੂ ਪੰਧੇਰ, ਕੰਵਲਜੀਤ ਸਿੰਘ, ਸਰਬਜੀਤ ਸਿੰਘ, ਸੁਰਿੰਦਰਪਾਲ ਸਿੰਘ,ਰਮੇਸ ਕੁਮਾਰ, ਨਰਿੰਦਰ ਸਿੰਘ, ਮਨੀ ਸਿੰਘ, ਲਲਿਤ ਕੁਮਾਰ, ਕੁਲਦੀਪ ਸਿੰਘ ਸੰਧੂ, ਰਣਜੀਤ ਸਿੰਘ ਲਾਡੀ, ਕਮਲਜੀਤ ਸਿੰਘ, ਸੰਜੀਵ ਕੁਮਾਰ, ਸੁਮੀਤ ਕੁਮਾਰ, ਤਨਜਿਤ ਸਿੰਘ, ਇੰਦਰਪਾਲ ਸਿੰਘ ਰੀਕੂ, ਪਵਨ ਪਾਲ ਸਿੰਘ, ਹਰਦੇਵ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।

-ਕਾਂਗਰਸ ਹੋਈ ਹਰ ਫਰੰਟ ਤੋਂ ਫੇਲ੍ਹ : ਕੇਪੀ

ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਧਾਨ ਸਭਾ ਦਾ ਿਘਰਾਓ ਕਰਨ ਸਮੇਂ ਸੂਬਾ ਵਾਸੀਆਂ ਦੀ ਵੱਡੀ ਸ਼ਮੂਲੀਅਤ ਨੇ ਕਾਂਗਰਸੀ ਖੇਮੇ 'ਚ ਬੈਚੇਨੀ ਪੈਦਾ ਕਰ ਦਿੱਤੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੈਂਟਰਲ ਦੇ ਪ੍ਰਧਾਨ ਕੰਵਲਪ੍ਰਰੀਤ ਸਿੰਘ ਕੇਪੀ ਨੇ ਕਰਦਿਆ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਕਰਜਾ ਮੁਆਫ਼ੀ, ਘਰ-ਘਰ ਸਰਕਾਰੀ ਨੌਕਰੀ, ਨੌਜਵਾਨਾਂ ਨੂੰ ਸਮਾਰਟ ਫੋਨ, ਰਾਸ਼ਨ ਦੇ ਨਾਲ-ਨਾਲ ਖੰਡ ਿਘਓ, ਚਾਹ ਪੱਤੀ, 51000 ਸ਼ਗਨ ਸਕੀਮ, 2500 ਬੁਢਾਪਾ ਪੈਨਸ਼ਨ, ਬੇਰੁਜ਼ਗਾਰੀ ਭੱਤਾ ਜਿਹੇ ਕਈ ਵਾਅਦੇ ਕੀਤੇ ਸਨ। ਪ੍ਰੰਤੂ ਕਾਂਗਰਸ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।