ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਸਰਜਰੀ ਵਿਭਾਗ ਦੇ ਪੀਐੱਚਡੀ ਖੋਜਾਰਥੀ ਡਾ. ਪੇ੍ਮ ਸਾਈਰਾਮ ਨੂੰ ਨੌਜਵਾਨ ਵਿਗਿਆਨੀ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਇੰਡੀਅਨ ਵੈਟੋਪੀਆ-2021 ਕਾਨਫਰੰਸ ਜੋ ਕਿ ਨੈਸ਼ਨਲ ਵੈਟਨਰੀ ਫਾਉਂਡੇਸ਼ਨ ਨੇ ਕਰਵਾਈ ਸੀ, ਵਿਚ ਦਿੱਤਾ ਗਿਆ। ਪੇ੍ਮ ਸਾਈਰਾਮ ਨੇ ਖੋਜ ਪੱਤਰ 'ਕੁੱਤਿਆਂ ਵਿਚ ਮੂਹਰਲੀ ਲੱਤ ਟੁੱਟਣ ਸਬੰਧੀ ਸਰਜਰੀ ਪ੍ਰਬੰਧ' ਵਿਸ਼ੇ 'ਤੇ ਪੇਸ਼ ਕੀਤਾ। ਖੋਜ ਪੱਤਰ ਵਿਚ ਉਨ੍ਹਾਂ ਨਾਲ ਡਾ. ਤਰੁਣਬੀਰ ਸਿੰਘ ਤੇ ਸ਼ਸ਼ੀਕਾਂਤ ਮਹਾਜਨ ਨੇ ਯੋਗਦਾਨ ਪਾਇਆ ਸੀ।

ਜੈਪੁਰ ਵਿਚ ਹੋਈ ਇਸ ਕਾਨਫਰੰਸ ਵਿਚ ਵੈਟਸਟਰੀਮ ਐਜੂਕੇਸ਼ਨਲ ਭਾਈਵਾਲ ਸਨ। ਇਸ ਵਿਚ 200 ਦੇ ਕਰੀਬ ਵਿਗਿਆਨੀਆਂ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਪੂਰੇ ਮੁਲਕ ਵਿੱਚੋਂ ਹਿੱਸਾ ਲਿਆ। ਕਾਨਫਰੰਸ ਦਾ ਉਦਘਾਟਨ ਡਾ. ਉਮੇਸ਼ ਸ਼ਰਮਾ ਪ੍ਰਧਾਨ ਵੈਟਨਰੀ ਕਾਊਂਸਲ ਆਫ ਇੰਡੀਆ ਨੇ ਕੀਤਾ ਸੀ। ਵੈਟਰਨਰੀ ਸਰਜਰੀ ਵਿਭਾਗ ਦੇ ਮੁਖੀ ਡਾ. ਨਵਦੀਪ ਸਿੰਘ ਨੇ ਖੋਜੀ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ। ਡਾ. ਸਰਵਪ੍ਰਰੀਤ ਸਿੰਘ ਘੁੰਮਣ ਡੀਨ ਵੈਟਨਰੀ ਸਾਇੰਸ ਕਾਲਜ ਨੇ ਵਿਦਿਆਰਥੀ ਦੀ ਪ੍ਰਰਾਪਤੀ ਲਈ ਸ਼ਲਾਘਾ ਕੀਤੀ।