ਪੱਤਰ ਪੇ੍ਰਕ, ਖੰਨਾ : ਕੋਵਿਡ 19 ਦੀ ਰੋਕਥਾਮ ਲਈ ਸਾਡੇ ਡਾਕਟਰਾਂ ਤੇ ਵਿਗਿਆਨੀਆਂ ਵੱਲੋਂ ਤਿਆਰ ਵੈਕਸੀਨ ਦਾ ਟੀਕਾ ਪੂਰੀ ਤਰਾਂ ਸੁਰੱਖਿਅਤ ਤੇ ਕਾਰਗਰ ਹੈ, ਸਾਰਿਆਂ ਨੂੰ ਆਪਣੀ ਵਾਰੀ ਦੇ ਅਨੁਸਾਰ ਇਸ ਵੈਕਸੀਨ ਨੂੰ ਲਗਵਾਉਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਇੰਚਾਰਜ ਅਮਨ ਕਟਾਰੀਆ ਵਾਰਡ 24 'ਚ ਲੱਗੇ ਲੋਕ ਸਹੂਲਤ ਕੈਂਪ ਤੇ ਵੈਕਸੀਨੇਸ਼ਨ ਦੇ 5ਵੇਂ ਕੈਂਪ ਦੌਰਾਨ ਕੀਤਾ। ਕਟਾਰੀਆ ਨੇ ਕਿਹਾ ਦੀ ਪੰਜਾਬ ਸਰਕਾਰ ਤੇ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ 'ਚ ਤੇ ਐੱਸਡੀਐੱਮ ਖੰਨਾ ਹਰਬੰਸ ਸਿੰਘ ਦੇ ਸਹਿਯੋਗ ਨਾਲ ਵਾਰਡ 24 'ਚ ਸਰਕਾਰੀ ਸਹੂਲਤ ਲਈ ਹਰ ਦੂਜੇ-ਤੀਜੇ ਦਿਨ ਕੋਈ ਨਾ ਕੋਈ ਕੈਂਪ ਲਗਾਇਆ ਜਾਂਦਾ ਹੈ। ਜਿਸ ਤਹਿਤ ਸ਼ੁੱਕਰਵਾਰ ਵੈਕਸੀਨੇਸ਼ਨ ਕੈਂਪ ਦੇ ਨਾਲ ਸਰਬੱਤ ਸਿਹਤ ਬੀਮਾ ਕਾਰਡ ਤੇ ਸਮਾਰਟ ਰਾਸ਼ਨ ਕਾਰਡ ਦੀਆਂ ਪਰਚੀਆਂ ਵੀ ਕੱਟੀਆਂ ਗਈਆਂ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਰੋਕਣ ਲਈ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਨੇ ਪੂਰੀ ਤਾਕਤ ਲਗਾਈ ਹੋਈ ਹੈ ਉੱਥੇ ਹੀ ਸਾਰੇ ਨਾਗਰਿਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੈਕਸੀਨ ਨੂੰ ਲਗਵਾਉਣੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਆਗੂ ਰਾਜ ਸਾਹਨੇਵਾਲੀਆ, ਗੌਤਮ ਢੰਡ, ਵਾਰਡ 23 ਇੰਚਾਰਜ ਕ੍ਰਿਸ਼ਨ ਸਿੰਘ, ਗੁਲਸ਼ਨ ਕਟਾਰੀਆ, ਬੀਐੱਲਓ ਰਜਨੀ ਵਰਮਾ, ਕਮਲਜੀਤ ਕੌਰ, ਜਸ਼ਨਪ੍ਰਰੀਤ ਸਿੰਘ, ਕਰਨਵੀਰ, ਸੀਤਲ ਗਰਚਾ, ਅਮਨਦੀਪ ਕੌਰ, ਸ਼ਹਿਨਾਜ਼, ਆਸ਼ਾ ਰਾਣੀ ਆਦਿ ਹਾਜ਼ਰ ਸਨ।