ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਸ਼ਨਿਚਰਵਾਰ ਨੂੰ ਯੂਨਾਈਟਿਡ ਯੂਥ ਫੈਡਰੇਸ਼ਨ, ਐੱਨਯੂਆਈ ਅਤੇ ਵਿਸ਼ਵਕਰਮਾ ਸਕੂਲ ਭਗਵਾਨ ਨਗਰ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਰਜਿਸਟੇ੍ਸ਼ਨ ਕਰਨ ਪਿੱਛੋਂ ਸਰਕਾਰੀ ਡਿਸਪੈਂਸਰੀ ਢੋਲੇਵਾਲ ਵਿਖੇ ਰਿਕਾਰਡ ਤੋੜ 413 ਲੋਕਾਂ ਨੂੰ ਟੀਕੇ ਲਾਏ ਗਏ। ਇਸ ਮੌਕੇ ਕਈ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਨਮਾਨ ਕਰਨ ਪਿੱਛੋਂ ਫੈਡਰੇਸ਼ਨ ਦੇ ਪ੍ਰਧਾਨ ਗੋਗਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਵੈਕਸੀਨ ਲਗਾਉਣ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਸੰਧੂ, ਗੁਰਦੁਆਰਾ ਪ੍ਰਧਾਨ ਕੁੰਦਨ ਸਿੰਘ ਨਾਗੀ, ਐੱਨਪੀਸੀ ਲੁਧਿਆਣਾ ਪ੍ਰਧਾਨ ਗੁਰਪਾਲ ਸਿੰਘ, ਆਕਾਸ਼ ਵਰਮਾ, ਮਨਵੀਰ ਸਿੰਘ, ਸੁਖਵੰਤ ਸਿੰਘ ਨਾਗੀ, ਸਤਵੰਤ ਸਿੰਘ ਮਠਾੜੂ, ਗੈਰੀ ਸੱਗੂ, ਬੱਸੀ ਢੋਲੇਵਾਲ ਕੁਲਜੀਤ ਸਿੰਘ, ਰੋਹਿਤ ਕੁਮਾਰ, ਕਮਲਜੀਤ ਸਿੰਘ, ਕੁਲਵਿੰਦਰ ਸਿੰਘ ਬਿੱਟੂ, ਅਮਰਿੰਦਰ ਸਿੰਘ,ਅਸ਼ਵਨੀ ਸੂਦ, ਸੁਮੀਤ ਸਿੰਘ ਆਦਿ ਹਾਜ਼ਰ ਸਨ।