ਪੱਤਰ ਪੇ੍ਰਕ, ਖੰਨਾ : ਵੱਖ-ਵੱਖ ਥਾਵਾਂ 'ਤੇ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਏ ਗਏ, ਜਿਨ੍ਹਾਂ 'ਚ ਐੱਸਡੀਐੱਮ ਖੰਨਾ ਹਰਬੰਸ ਸਿੰਘ ਤੇ ਐੱਸਅੱੈਮਓ ਡਾ. ਰਵੀ ਦੱਤ ਵਲੋਂ ਕੈਂਪਾਂ ਦਾ ਜਾਇਜ਼ਾ ਲਿਆ ਗਿਆ ਤੇ ਲੋਕਾਂ ਨੂੰ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਪੇ੍ਰਿਤ ਕੀਤਾ ਗਿਆ। ਇਸ ਤਹਿਤ ਵਾਰਡ ਨੰਬਰ 16 ਵਿਖੇ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿਖੇ ਕੌਂਸਲਰ ਪਰਮਪ੍ਰਰੀਤ ਸਿੰਘ ਪੌਂਪੀ ਦੀ ਅਗਵਾਈ 'ਚ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸ 'ਚ 140 ਵਿਅਕਤੀਆਂ ਨੇ ਕੋਵਿਡ ਵੈਕਸੀਨ ਲਗਵਾਈ। ਕੌਂਸਲਰ ਪਰਮਪ੍ਰਰੀਤ ਸਿੰਘ ਪੌਂਪੀ ਨੇ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਪ੍ਰਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਕੋਵਿਡ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਰਦਾਇਕ ਹੈ। ਸਾਨੂੰ ਵੈਕਸੀਨ ਪ੍ਰਤੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਹੋ ਕੇ ਵੈਕਸੀਨ ਲਗਵਾਉਣੀ ਚਾਹੀਦੀ ਹੈ ਤੇ ਸਮਾਜ ਨੂੰ ਕੋਰੋਨਾ ਤੋਂ ਬਚਾਉਣ ਲਈ ਪਹਿਲਕਦਮੀਂ ਕਰਨੀ ਕਰਨੀ ਚਾਹੀਦੀ ਹੈ। ਉਨ੍ਹਾਂ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਤੇ ਸਿਹਤ ਵਿਭਾਗ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਐੱਸਐੱਮਓ ਡਾ. ਸਤਪਾਲ, ਡਾ. ਸੋਮੇਸ਼ ਬੱਤਾ, ਅਵਤਾਰ ਸਿੰਘ ਮੱਲ੍ਹੀ, ਜਸਪਾਲ ਸਿੰਘ, ਦਲਵੀਰ ਸਿੰਘ, ਕਿ੍ਪਾਲ ਸਿੰਘ, ਮਲਕੀਤ ਸਿੰਘ, ਸੋਹਣ ਸਿੰਘ, ਦਲੀਪ ਸਿੰਘ, ਬਾਬਾ ਬਹਾਦਰ ਸਿੰਘ, ਅਮਨਦੀਪ ਸਿੰਘ, ਹਰਵਿੰਦਰ ਸਿੰਘ, ਹਰਨੇਕ ਸਿੰਘ, ਹਰਦੀਪ ਸਿੰਘ ਸੋਨੂੰ, ਜਰਨੈਲ ਸਿੰਘ, ਗੁਰਦੀਪ ਕੌਰ, ਦਰਬਾਰਾ ਸਿੰਘ ਆਦਿ ਹਾਜ਼ਰ ਸਨ।

ਇਸੇ ਤਰ੍ਹਾਂ ਵਾਰਡ ਨੰਬਰ 20 ਵਿਖੇ ਸਮਾਜ ਸੇਵੀ ਸੰਸਥਾ ਫ਼ਰੈਂਡਜ਼ ਕਲੱਬ ਖੰਨਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਕੋਰੋਨਾ ਦੀ ਰੋਕਥਾਮ ਲਈ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ 'ਚ 26 ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤਾ ਗਿਆ। ਇਸ ਕੈਂਪ 'ਚ ਕਲੱਬ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਵੀ ਵੈਕਸੀਨ ਲਗਵਾਈ ਗਈ। ਇਸ ਮੌਕੇ ਡਾ. ਕਨਿਕਾ, ਏਐੱਨਐੱਮ ਸ਼ਾਂਤੀ ਜੋਸ਼ੀ, ਰਾਜਦੀਪ ਕੌਰ, ਰੇਨੂ ਬਾਲਾ, ਰਾਕੇਸ਼ ਮਿੱਤਲ, ਰਾਜੇਸ਼ ਜੈਨ, ਹਰੀਸ਼ ਬਾਂਸਲ, ਸੁਰਿੰਦਰ ਸਿੰਘ, ਰੋਹਿਤ, ਦੀਪਕ, ਲੱਕੀ ਵਰਮਾ, ਗੁਰਦਾਸ ਸਿੰਘ, ਵਿਨੋਦ ਤੇ ਅਜੇ ਕੁਮਾਰ ਆਦਿ ਹਾਜ਼ਰ ਸਨ।

ਕੋਵਿਡ ਵੈਕਸੀਨ ਲਗਵਾਉਣ ਲਈ ਲੋਕਾਂ ਨੂੰ ਪ੍ਰਰੇਰਿਤ ਕਰਨ ਦੇ ਮਸਕਦ ਨਾਲ ਐੱਸਡੀਐੱਮ ਖੰਨਾ ਹਰਬੰਸ ਸਿੰਘ ਤੇ ਐੱਸਐੱਮਓ ਮਾਨੂੰਪੁਰ ਡਾ. ਰਵੀ ਦੱਤ ਵੱਲੋਂ ਪਿੰਡ ਕੰਮਾਂ ਵਿਖੇ ਤਹਿਸੀਲ ਖੰਨਾ ਅਧੀਨ ਪੈਂਦੇ ਸਮੂਹ ਜੀਓਜੀ ਨਾਲ ਮੀਟਿੰਗ ਕੀਤੀ ਗਈ। ਐੱਸਡੀਐੱਮ ਹਰਬੰਸ ਸਿੰਘ ਨੇ ਸਮੂਹ ਜੀਓਜੀ ਨੂੰ ਅਪੀਲ ਕੀਤੀ ਕੇ ਕੋਵਿਡ ਵੈਕਸੀਨ ਕਰਵਾਉਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰ੍ਰਸ਼ਾਸਨ ਦਾ ਸਹਿਯੋਗ ਕਰਨ ਤੇ ਆਪਣੇ-ਆਪਣੇ ਪਿੰਡਾਂ 'ਚ ਆਮ ਲੋਕਾਂ 'ਚ ਕੋਵਿਡ ਵੈਕਸੀਨ ਸਬੰਧੀ ਫੈਲਾਏ ਜਾ ਰਹੇ ਭਰਮਾ ਨੂੰ ਦੂਰ ਕਰਨ। ਡਾ. ਰਵੀ ਦੱਤ ਨੇ ਕਿਹਾ ਕੇ ਕੋਵਿਡ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਜੋ ਕੇ ਵਿਅਕਤੀ ਦੀ ਕੋਵਿਡ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਦੀ ਹੈ। ਮੇਜਰ ਚਰਨ ਸਿੰਘ ਦੀ ਅਗਵਾਈ 'ਚ ਜੀਓਜੀ ਵਲੋਂ ਪਿੰਡ ਕੰਮਾਂ ਵਿਖੇ ਖੁਦ ਕੋਵਿਡ ਵੈਕਸੀਨ ਵੀ ਲਗਵਾਈ। ਇਸ ਮੌਕੇ ਗੁਰਦੀਪ ਸਿੰਘ ਬੀਈਈ, ਨਾਜਰ ਸਿੰਘ, ਸਰਵਨ ਸਿੰਘ, ਹਰਜਿੰਦਰ ਸਿੰਘ, ਪਰਵਾਰ ਸਿੰਘ ਪੰਚ, ਸਤਨਾਮ ਸਿੰਘ, ਬਲਜੀਤ ਸਿੰਘ, ਗੁਰਜੰਟ ਸਿੰਘ ਤੇ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।