ਜਸਵੀਰ ਸਿੰਘ ਬੰਗਾ, ਭਾਮੀਆਂ ਕਲਾਂ/ਲੁਧਿਆਣਾ : ਸੰਸਾਰ ਭਰ ਵਿਚ ਫੈਲੀ ਕੋਰੋਨਾ ਮਹਾਮਾਰੀ 'ਤੇ ਕਾਬੂ ਪਾਉਣ ਲਈ ਹਰ ਨਾਗਰਿਕ ਨੂੰ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਵੀ ਟੀਕਾਕਰਨ ਕਰਵਾਉਣ ਲਈ ਪੇ੍ਰਿਤ ਕਰਨਾ ਚਾਹੀਦਾ ਹੈ ਤਾਂ ਜੋ ਕੋਰੋਨਾ ਮਹਾਮਾਰੀ ਦੇ ਸੰਭਾਵੀ ਖਤਰੇ ਨੂੰ ਘੱਟ ਕੀਤਾ ਜਾ ਸਕੇ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਚੰਡੀਗੜ੍ਹ ਰੋਡ ਸਥਿਤ ਜੀਕੇ ਅਸਟੇਟ ਵਿਖੇ ਲਗਾਏ ਗਏ ਵੈਕਸੀਨੇਸ਼ਨ ਕੈਂਪ ਦਾ ਉਦਘਾਟਨ ਕਰਦਿਆਂ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਿਢੱਲੋਂ ਨੇ ਕੀਤਾ। ਉਨਾਂ੍ਹ ਇਸ ਕੈਂਪ ਵਿਚ ਕੋਰੋਨਾ ਵੈਕਸੀਨ ਲਗਵਾਉਣ ਆਏ ਲੋਕਾਂ ਨੂੰ ਪੇ੍ਰਿਤ ਕਰਦਿਆਂ ਕਿਹਾ ਕਿ ਉਹ ਖੁਦ ਟੀਕਾਕਰਨ ਕਰਵਾਉਣ ਤੋਂ ਬਾਅਦ ਹੋਰਨਾਂ ਨੂੰ ਵੀ ਟੀਕਾਕਰਨ ਕਰਵਾਉਣ ਲਈ ਜ਼ਰੂਰ ਪੇ੍ਰਿਤ ਕਰਨ। ਉਨਾਂ੍ਹ ਕਿਹਾ ਕਿ ਟੀਕਾਕਰਨ ਕਰਵਾਉਣ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜੀਕੇ ਸਟੇਟ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਹਰਦੇਵ ਸਿੰਘ ਢੋਲਣ, ਪੀਏ ਅਮਨਦੀਪ ਸਿੰਘ, ਮਨੀਸ਼ ਗਰਗ, ਸ਼ਾਮ ਸ਼ਰਮਾ, ਬੌਬੀ ਰਾਜਪਾਲ, ਮਾਸਟਰ ਸ਼ੇਰ ਸਿੰਘ, ਡਾ: ਰਮਨਦੀਪ ਸਿੰਘ, ਓਪੀ ਸਿੰਘ, ਬਲਜੀਤ ਸਿੰਘ, ਅਮਿਤ ਕੁਮਾਰ ਡਡਵਾਲ ਅਸ਼ੋਕ ਕੁਮਾਰ ਸਿਕੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਹਾਜ਼ਰ ਸਨ।