ਪੱਤਰ ਪੇ੍ਰਕ, ਖੰਨਾ : ਪਿੰਡ ਮਾਨੂੰਪੁਰ ਵਿਖੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਐੱਸਐੱਮਓ. ਡਾ ਰਵੀ ਦੱਤ ਨੂੰ ਮੰਗ ਪੱਤਰ ਦਿੱਤਾ ਗਿਆ। ਰਾਜਵੀਰ ਕੌਰ ਤੇ ਕਿਰਨਦੀਪ ਕੌਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ 'ਤੇ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਲਗਾਤਰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸ ਲਈ ਜਦੋਂ ਤੱਕ ਕੋਵਿਡ-19 ਇਨਸੈਟਿਵ ਤੇ ਮੰਗਾਂ ਲਾਗੂ ਨਹੀਂ ਹੁੰਦੀਆਂ, ਉਦੋਂ ਤੱਕ ਸਾਰੀਆਂ ਵਰਕਰਾਂ ਕੋਰੋਨਾ ਵੈਕਸੀਨ ਦਾ ਟੀਕਾ ਨਹੀਂ ਲਗਵਾਉਣਗੀਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਾਡੇ 'ਤੇ ਇਸ ਸਬੰਧੀ ਦਬਾਅ ਪਾਇਆ ਗਿਆ ਤਾਂ ਸਬੰਧਤ ਪੀਐੱਸੀ, ਸੀਐੱਸਸੀ ਦਾ ਮਾਹੌਲ ਖਰਾਬ ਹੋਣ ਦੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ। ਇਸ ਮੌਕੇ ਸੰਤੋਸ਼ ਕੁਮਾਰੀ, ਕਸ਼ਮੀਰ ਕੌਰ, ਹਰਪ੍ਰਰੀਤ ਕੌਰ, ਜਗਜੀਤ ਕੌਰ, ਕੁਲਜੀਤ ਕੌਰ, ਕੁਲਵਿੰਦਰ ਕੌਰ, ਜਸਵੰਤ ਕੌਰ, ਹਰਜਿੰਦਰ ਕੌਰ, ਜਸਬੀਰ ਕੌਰ, ਨੀਲਮ ਰਾਣੀ, ਸ਼ਰਨਜੀਤ ਕੌਰ, ਕੁਲਦੀਪ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਹਰਜਿੰਦਰ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।