ਕਬੂਤਰਬਾਜ਼ੀ ਮੁਕਾਬਲੇ 'ਚ ਬਲੈਕਮੇਲ ਕਰਨ ਆਉਣ ਵਾਲਿਆਂ ਖ਼ਿਲਾਫ਼ ਸੱਤ ਪਿੰਡਾਂ ਦੇ ਸਰਪੰਚਾਂ ਨੇ ਦਿੱਤੀ ਸ਼ਿਕਾਇਤ

ਸੰਜੀਵ ਗੁੁਪਤਾ, ਜਗਰਾਓਂ : ਜਗਰਾਓਂ ਦੇ ਪਿੰਡ ਜੰਡੀ ਵਿਚ ਕਬੂਤਰਬਾਜ਼ੀ ਦੇ ਮੁੁਕਾਬਲਿਆਂ 'ਚ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਬਹਾਨਾ ਬਣਾ ਕੇ ਬਲੈਕਮੇਲਰਾਂ ਵੱਲੋਂ 30 ਹਜ਼ਾਰ ਦੀ 'ਵੱਢੀ' ਮੰਗਣ ਤੋਂ ਬਾਅਦ ਪਈ ਕੱੁਟ ਦੇ ਮਾਮਲੇ 'ਚ ਅੱਜ ਇਲਾਕੇ ਦੇ 7 ਪਿੰਡਾਂ ਦੇ ਸਰਪੰਚ ਨੇ ਇਨ੍ਹਾਂ ਬਲੈਕਮੇਲਰਾਂ ਦੇ ਬਲੈਕਮੇਲਿੰਗ ਦੇ ਮਾਮਲਿਆਂ ਤੋਂ ਦੁੁਖੀ ਹੋ ਕੇ ਕਾਰਵਾਈ ਲਈ ਐੱਸਐੱਸਪੀ ਜਗਰਾਓਂ ਨੂੰ ਮਿਲੇ।

ਵਰਨਣਯੋਗ ਹੈ ਕਿ ਪਿੰਡ ਜੰਡੀ ਵਿਖੇ ਕਬੂਤਰਬਾਜ਼ੀ ਦੇ ਮੁੁਕਾਬਲੇ ਚੱਲ ਰਹੇ ਸਨ। ਇਨ੍ਹਾਂ ਮੁੁਕਾਬਲਿਆਂ ਵਿਚ ਕੈਮਰੇ ਤੇ ਮਾਈਕ ਲੈ ਕੇ ਇਲਾਕੇ ਦੇ ਦੋ ਚਰਚਿਤ ਬਲੈਕਮੇਲਰ ਵੀ ਜਾ ਪਹੰੁਚੇ। ਉਨ੍ਹਾਂ ਇਸ ਦੌਰਾਨ ਇਕੱਠ ਦੀ ਫੋਟੋਆਂ ਅਤੇ ਵੀਡੀਓ ਬਣਾਉਂਦਿਆਂ ਪ੍ਰਬੰਧਕਾਂ ਨੂੰ ਖ਼ਬਰ ਨਾ ਛਾਪਣ ਬਦਲੇ 30 ਹਜ਼ਾਰ ਰੁੁਪਏ ਵੱਢੀ ਦੇ ਮੰਗੇ। ਪ੍ਰਬੰਧਕਾਂ ਨੇ ਜਦੋਂ ਨਿਯਮਾਂ ਦਾ ਜ਼ਾਬਤਾ ਪੂਰਾ ਕਰਨ ਦਾ ਕਹਿ ਕੇ ਵੱਢੀ ਦੇਣ ਤੋਂ ਇਨਕਾਰ ਕੀਤਾ ਪਰ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਕਾਰਵਾਈ ਦਾ ਦਾਬਾ ਦਿੰਦਿਆਂ ਪੁੁਲਿਸ ਨੂੰ ਸ਼ਿਕਾਇਤ ਕਰ ਕੇ ਪਰਚਾ ਦਰਜ ਕਰਵਾਉਣ ਦੀ ਧੌਂਸ ਦੇ ਕੇ 30 ਹਜ਼ਾਰ ਰੁੁਪਏ ਦੇਣ ਦੀ ਜ਼ਿੱਦ ਤੇ ਅੜ ਗਏ ਤਾਂ ਇਕੱਠ ਨੂੰ ਉਕਤ ਬਲੈਕਮੇਲਰਾਂ ਦੀ ਭਿਣਕ ਲੱਗ ਗਈ। ਉਨ੍ਹਾਂ ਇਲਾਕੇ ਵਿਚ ਇਨ੍ਹਾਂ ਦੀਆਂ ਹੋਰ ਕਈ ਅਜਿਹੀਆਂ ਬਲੈਕਮੇਲਿੰਗ ਦੀ ਘਟਨਾਵਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਨੂੰ ਘੇਰ ਲਿਆ। ਦੇਖਦੇ ਹੀ ਦੇਖਦੇ ਇਕੱਠ 'ਚੋਂ ਕਾਫੀ ਜੱਦੋਜਹਿਦ ਤੋਂ ਬਾਅਦ ਕੁਝ ਮੋਹਤਵਰਾਂ ਵਿਅਕਤੀਆਂ ਨੇ ਉਕਤ ਦੋਵਾਂ ਨੂੰ ਕੁੱਟ ਪੈਂਦਿਆਂ ਤੋਂ ਬਚਾਇਆ ਅਤੇ ਉਕਤ ਦੋਵੇਂ ਵੀ ਿਛੱਤਰਾਂ ਦੀ ਬਰਸਾਤ ਬੰਦ ਹੁੰਦੇ ਹੀ ਫੁਰਰ ਹੋ ਗਏ। ਇਸ ਮਾਮਲੇ ਵਿਚ ਅੱਜ ਇਲਾਕੇ ਦੇ ਪਿੰਡਾਂ ਵਿਚ ਚਰਚਾ ਿਛੜਣ ਤੋਂ ਬਾਅਦ ਉਕਤ ਦੋਵਾਂ ਦੀ ਬਲੈਕਮੇਿਲੰਗ ਦਾ ਸ਼ਿਕਾਰ ਹੋਏ ਅਨੇਕਾਂ ਵਿਅਕਤੀ ਇਲਾਕੇ ਦੇ 7 ਪਿੰਡਾਂ ਦੇ ਸਰਪੰਚਾਂ ਦੀ ਅਗਵਾਈ ਵਿਚ ਜਗਰਾਓਂ ਦੇ ਐੱਸਐੱਸਪੀ ਦਫ਼ਤਰ ਇਸ ਸ਼ਿਕਾਇਤ ਵਿਚ ਸਰਪੰਚਾਂ ਨੇ ਦੱਸਿਆ ਕਿ ਉਕਤ ਦੋਵੇਂ ਬਲੈਕਮੇਲਰ ਜੋ ਖੁਦ ਨੂੰ ਅਖੌਤੀ ਪੱਤਰਕਾਰ ਦੱਸਦੇ ਹਨ, ਇਨ੍ਹਾਂ ਦੋਵਾਂ ਵੱਲੋਂ ਪੱਤਰਕਾਰਤਾ ਦੀ ਆੜ ਵਿਚ ਲੋਕਾਂ ਨੂੰ ਡਰਾਵਾ, ਧਮਕੀਆਂ, ਪੁਲਿਸ ਦਾ ਡਰ ਅਤੇ ਖਬਰ ਲਗਾ ਕੇ ਬਦਨਾਮ ਕਰਨ ਦੇ ਦਾਬੇ ਦੇ ਕੇ ਲੱਖਾਂ, ਹਜ਼ਾਰਾਂ ਰੁਪਏ ਵਟੋਰ ਚੁੱਕੇ ਹਨ। ਇਸ ਕਰ ਕੇ ਹੁਣ ਪੂਰਾ ਇਲਾਕਾ ਹੀ ਇਨ੍ਹਾਂ ਤੋਂ ਪਰੇਸ਼ਾਨ ਹੈ। ਇਹੀ ਨਹੀਂ ਉਕਤ ਦੋਵੇਂ ਆਪਣੀ ਵੱਡੀ ਤੇ ਤਾਕਤਵਰ ਯੂਨੀਅਨ ਦਾ ਡਰਾਵਾ ਦੇ ਕੇ ਅਤੇ ਕਈ ਪੁਲਿਸ ਅਧਿਕਾਰੀਆਂ ਦਾ ਨਾਮ ਲੈ ਕੇ ਵੀ ਉਨ੍ਹਾਂ ਨੂੰ ਡਰਾਉਂਦੇ ਆ ਰਹੇ ਹਨ। ਸਰਪੰਚ ਨੇ ਐੱਸਐੱਸਪੀ ਨਾਲ ਅੱਜ ਦੀ ਮੁਲਾਕਾਤ ਦੌਰਾਨ ਉਕਤ ਦੋਵਾਂ ਖਿਲਾਫ ਹੁਣ ਤਕ ਤਮਾਮ ਸ਼ਿਕਾਇਤਾਂ ਅਤੇ ਬਲੈਕਮੇਿਲੰਗ ਨਾਲ ਲੱਖਾਂ ਰੁਪਏ ਵਟੋਰਨ ਦੇ ਮਾਮਮਿਆਂ ਦੀ ਨਿਰਪੱਖਤਾ ਨਾਲ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ।

—)—)—)—)—)—)—)—

ਇਨ੍ਹਾਂ ਸਰਪੰਚਾਂ ਨੇ ਕੀਤੀ ਸ਼ਿਕਾਇਤ

1. ਵਰਕਪਾਲ ਸਿੰਘ ਸਰਪੰਚ ਲੀਲਾਂ ਮੇਘ ਸਿੰਘ

2. ਕੁਲਦੀਪ ਸਿੰਘ ਸਰਪੰਚ ਸਿੱਧਵਾਂ ਕਲਾਂ

3. ਅਮਰਦੀਪ ਸਿੰਘ ਸੰਗਤਪੁਰਾ

4. ਹਰਪਾਲ ਕੌਰ ਸੰਗਤਪੁਰਾ

5. ਗੁਰਪ੍ਰਰੀਤ ਸਿੰਘ ਸਰਪੰਚ ਰਸੂਲਪੁਰ ਜੰਡੀ

6. ਦਰਸ਼ਨ ਸਿੰਘ ਵਿਰਕ ਸਰਪੰਚ

7. ਗੁਰਨਾਮ ਸਿੰਘ ਸਰਪੰਚ ਅਗਵਾੜ ਖੁਆਜਾ ਬਾਜੂ

8. ਬਲਜਿੰਦਰ ਕੌਰ ਸਰਪੰਚ ਸ਼ੇਰਪੁਰ ਕਲਾਂ

9. ਗੁਰਇਕਬਾਲ ਸਿੰਘ ਲੀਲਾਂ ਮੇਘ ਸਿੰਘ

10. ਕਮਿੱਕਰ ਸਿੰਘ ਸੰਗਤਪੁਰਾ

11. ਬੂਟਾ ਸਿੰਘ

12. ਰਾਜਵਿੰਦਰ ਸਿੰਘ