ਐੱਸਪੀ ਜੋਸ਼ੀ/ਲੁਧਿਆਣਾ : ਸੂਬਾ ਸਰਕਾਰ ਵੱਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਮੁਕੰਮਲ ਪਾਬੰਦੀ ਦੇ ਬਾਵਜੂਦ ਬਿਨਾਂ ਆਗਿਆ ਰੇਤ ਮਾਈਨਿੰਗ ਕਰਨ ਦੇ ਦੋਸ਼ ਤਹਿਤ ਥਾਣਾ ਹੈਬੋਵਾਲ ਦੀ ਪੁਲਿਸ ਵੱਲੋਂ ਪੰਚ ਕਾਲੋਨੀ ਦੇ ਰਹਿਣ ਵਾਲੇ ਗੁਰਬਚਨ ਸਿੰਘ ਨੂੰ ਟਰੈਕਟਰ ਤੇ ਰੇਤ ਦੀ ਭਰੀ ਟਰਾਲੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ। ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਰੂਪ 'ਚ ਸੂਚਨਾ ਮਿਲੀ ਸੀ ਕਿ ਪਿੰਡ ਚੂਹੜਪੁਰ ਦੇ ਖੇਤਾਂ ਵਿੱਚੋਂ ਬਿਨਾਂ ਮਨਜ਼ੂਰੀ ਤੋਂ ਰੇਤਾ ਭਰ ਕੇ ਸ਼ਹਿਰ ਲਿਆਂਦੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਪਾਰਟੀ ਨੇ ਪਿੰਡ ਚੂਹੜਪੁਰ ਗੁਰਦੁਆਰਾ ਸਾਹਿਬ ਕੋਲ ਨਾਕੇਬੰਦੀ ਕਰਦਿਆਂ ਕਥਿਤ ਮੁਲਜ਼ਮ ਨੂੰ ਰੇਤਾ ਦੀ ਭਰੀ ਟਰਾਲੀ ਤੇ ਟਰੈਕਟਰ ਸਮੇਤ ਗਿ੍ਫ਼ਤਾਰ ਕਰ ਲਿਆ।