ਬਿਜਲੀ ਸੋਧ ਬਿੱਲ 2025 ਦੇ ਵਿਰੋਧ ’ਚ ਪਾਵਰਕਾਮ ਦਫਤਰ ਵਿਖੇ ਵਿਸ਼ਾਲ ਧਰਨਾ
ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਦੇ ਵਿਰੋਧ ’ਚ ਪਾਵਰਕਾਮ ਦਫਤਰ ਘੁਲਾਲ ਵਿਖੇ ਦਿੱਤਾ ਵਿਸ਼ਾਲ ਧਰਨਾ
Publish Date: Mon, 08 Dec 2025 07:10 PM (IST)
Updated Date: Tue, 09 Dec 2025 04:13 AM (IST)

ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਭਰ ਵਿੱਚ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਧਰਨੇ ਦਿੱਤੇ ਗਏ। ਇਸੇ ਲੜ੍ਹੀ ਤਹਿਤ ਸੁਖਵਿੰਦਰ ਸਿੰਘ ਭੱਟੀਆਂ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਸਿਕੰਦਰ ਸਿੰਘ ਮੰਡਲ ਪ੍ਰਧਾਨ ਪੈਨਸ਼ਨਰਜ਼ ਐਸੋ: ਪਾਵਰਕਾਮ ਦੀ ਅਗਵਾਈ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਸਾਂਝੇ ਰੂਪ ਵਿਚ ਪਾਵਰਕਾਮ ਦਫਤਰ ਘੁਲਾਲ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਨ ਵਾਲੇ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਸਰਦ ਰੁੱਤ ਅਜਲਾਸ ਵਿੱਚ ਬਿਜਲੀ ਸੋਧ ਬਿੱਲ 2025 ਨੂੰ ਪਾਸ ਕਰਨ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ, ਜੇਕਰ ਇਹ ਬਿਜਲੀ ਸੋਧ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਖਪਤਕਾਰਾਂ ਤੇ ਤਾਂ ਪੈਣਾ ਹੀ ਹੈ, ਸਗੋਂ ਮੁਲਾਜਮਾਂ ਤੇ ਵੀ ਪੈਣਾ ਹੈ, ਇਸ ਸੋਧ ਬਿੱਲ ਦੇ ਲਾਗੂ ਹੁੰਦੇ ਹੀ ਬਿਜਲੀ ਖੇਤਰ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਚਲਿਆ ਜਾਵੇਗਾ ਅਤੇ ਉਹ ਆਪਣੀ ਮਰਜੀ ਨਾਲ ਮਹਿੰਗੇ ਭਾਅ ਵਿੱਚ ਬਿਜਲੀ ਖਪਤਕਾਰਾਂ ਨੂੰ ਵੇਚਣਗੇ। ਇਸ ਸੋਧ ਬਿੱਲ ਸਬੰਧੀ ਪੰਜਾਬ ਸਰਕਾਰ ਦੀ ਚੁੱਪ ਵੀ ਵੱਡੇ ਸਵਾਲ ਪੈਦਾ ਕਰਦੀ ਹੈ। ਇਸ ਤੋਂ ਇਹੀ ਭਾਸ ਰਿਹਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦੀ ਹੱਥ ਠੋਕਾ ਬਣ ਚੁੱਕੀ ਹੈ, ਜਿਸ ਤਰ੍ਹਾਂ ਕੇਂਦਰ ਸਰਕਾਰ ਇਸ਼ਾਰੇ ਕਰਦੀ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਬਿਜਲੀ ਬੋਰਡ ਦੀਆਂ ਜਮੀਨਾਂ ਵੇਚਣ ਦੇ ਰਾਹ ਵੀ ਤੁਰ ਪਈ ਹੈ, ਪ੍ਰੰਤੂ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ। ਆਗੂਆਂ ਨੇ ਇਸ ਵਿਰੁੱਧ ਤਿੱਖੇ ਸੰਘਰਸ਼ ਦੀ ਵੀ ਚਿਤਾਵਨੀ ਦਿੱਤੀ। ਅੱਜ ਦੇ ਵਿਸ਼ਾਲ ਰੋਸ ਧਰਨੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦੇਣ ਲਈ ਪਾਵਰਕਾਮ ਪੈਨਸ਼ਨਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਬਿਜਲੀ ਮੈਨੈਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਡਟਣ ਦੀ ਹਮਾਇਤ ਕੀਤੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਬਿਜਲੀ ਹੱਕਾਂ ਅਤੇ ਪੰਜਾਬ ਦੇ ਹੱਕਾਂ ਲਈ ਉਹ ਸੰਯੁਕਤ ਕਿਸਾਨ ਮੋਰਚੇ ਦਾ ਪੂਰਾ ਸਾਥ ਦੇਣ ਲਈ ਵਚਨਬੱਧ ਹਨ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਕੁਲਵਿੰਦਰ ਸਿੰਘ ਪ੍ਰਧਾਨ ਬਲਾਕ ਸਮਰਾਲਾ, ਗੁਰਪ੍ਰੀਤ ਸਿੰਘ ਊਰਨਾ, ਕਰਮਜੀਤ ਅਡਿਆਣਾ ਪ੍ਰਧਾਨ ਬਲਾਕ ਮਾਛੀਵਾੜਾ, ਜਗਦੇਵ ਸਿੰਘ ਮੁਤੋ, ਸੁੱਖਾ ਬਾਬਾ, ਅਵਤਾਰ ਸਿੰਘ ਸੇਰੀਆਂ, ਮੁਖਤਿਆਰ ਸਿੰਘ ਸਰਵਰਪੁਰ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਹਰਦੀਪ ਸਿੰਘ ਜਿਲਾ ਮੀਤ ਪ੍ਰਧਾਨ, ਗੁਰਸੇਵਕ ਸਿੰਘ ਮੰਜਾਲੀ ਬਲਾਕ ਪ੍ਰਧਾਨ ਸਮਰਾਲਾ, ਸੁਰਿੰਦਰ ਸਿੰਘ ਭਰਥਲਾ ਜ਼ਿਲ੍ਹਾ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਗੜ੍ਹੀ ਜ਼ਿਲ੍ਹਾ ਮੀਤ ਪ੍ਰਧਾਨ। ਪੈਨਸ਼ਨਰਜ਼ ਐਸੋ: ਵੱਲੋਂ ਸਿੰਕਦਰ ਸਿੰਘ ਪ੍ਰਧਾਨ, ਭਰਪੂਰ ਸਿੰਘ ਸਕੱਤਰ, ਸੰਗਤ ਸਿੰਘ ਪ੍ਰਧਾਨ ਟੀ ਐਸ ਯੂ , ਦਰਸ਼ਨ ਸਿੰਘ ਸਕੱਤਰ, ਬਲਦੇਵ ਸਿੰਘ ਗਹਿਲੇਵਾਲ ਪ੍ਰਧਾਨ ਰੋਪੜ ਸਰਕਲ, ਗੁਰਚਰਨ ਸਿੰਘ ਸਕੱਤਰ ਸਮਰਾਲਾ ਸਰਕਲ, ਗੁਰਪ੍ਰੀਤ ਸਿੰਘ, ਦਿਲਜੀਤ ਸਿੰਘ, ਜਰਨੈਲ ਸਿੰਘ ਜੇ. ਈ., ਲਛਮਣ ਸਿੰਘ ਕੂੰਮਕਲਾਂ ਜਮਰੂਹੀ ਕਿਸਾਨ ਸਭਾ, ਗੁਰਿੰਦਰ ਸਿੰਘ ਲੱਖੋਵਾਲ, ਅਜਮੇਰ ਸਿੰਘ ਮੇਹਲੋਂ, ਜੁਗਰਾਜ ਸਿੰਘ ਮੇਹਲੋਂ ਬਲਾਕ ਪ੍ਰਧਾਨ ਮਾਂਗਟ ਬਲਾਕ, ਕੁਲਵੰਤ ਸਿੰਘ ਤਰਕ, ਬਲਵੰਤ ਸਿੰਘ ਮੰਜਾਲੀ, ਬਲਿਹਾਰ ਸਿੰਘ, ਘੋਲੀ ਬਾਬਾ ਦੀਵਾਲਾ, ਹਰਪਾਲ ਸਿੰਘ ਬੰਬ, ਬਹਾਦਰ ਸਿੰਘ ਪਪੜੌਦੀ, ਅਵਤਾਰ ਸਿੰਘ, ਚਰਨ ਸਿੰਘ, ਸਟੇਜ ਦੀ ਕਾਰਵਾਈ ਗੁਰਪ੍ਰੀਤ ਸਿੰਘ ਊਰਨਾ ਨੇ ਨਿਭਾਈ। ਇਸ ਮੌਕੇ ਸਾਰੀਆਂ ਭਰਾਤਰੀ ਜਥੇਬੰਦੀਆਂ ਦੇ ਸੈਂਕੜੇ ਵਰਕਰ ਹਾਜ਼ਰ ਸਨ।