ਪੱਤਰ ਪੇ੍ਰਰਕ, ਪਾਇਲ : ਕੇਂਦਰ ਸਰਕਾਰ ਵੱਲੋਂ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦਾ ਘੇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ। ਇਸ ਨਾਲ ਤਿੰਨ ਰਾਜ ਪ੍ਰਭਾਵਿਤ ਹੋਣਗੇ। ਇਸ ਬਾਰੇ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ 'ਤੇ ਦਿਨ ਦਿਹਾੜੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਇਹ ਸੰਘੀਢਾਂਚੇ 'ਤੇ ਸਿੱਧਾ ਹਮਲਾ ਹੈ।

ਪੰਜਾਬ ਦਾ ਕਰੀਬ 550 ਕਿੱਲੋਮੀਟਰ ਏਰੀਆ ਸਰਹੱਦ ਨਾਲ ਲਗਦਾ ਹੈ। ਇਸ ਨਾਲ ਕਰੀਬ ਅੱਧੇ ਹਿੱਸੇ 'ਤੇ ਬੀਐੱਸਐੱਫ ਦਾ ਕਬਜ਼ਾ ਹੋ ਜਾਵੇਗਾ। ਸ਼ਾਹਪੁਰ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਫੈਸਲਾ ਰੱਦ ਕਰਕੇ ਸਰਹੱਦ 'ਤੇ ਬੀਐੱਸਐੱਫ ਦਾ ਘੇਰਾ ਦੋ ਕਿੱਲੋਮੀਟਰ ਕੀਤਾ ਜਾਵੇ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ ਇਹ ਕਦਮ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਤੇ ਲੋਕਾਂ ਦਾ ਧਿਆਨ ਬਦਲਣ ਲਈ ਪੁੱਟਿਆ ਗਿਆ ਹੈ। ਇਸ ਦੌਰਾਨ ਸਰਪੰਚ ਮਲਦੀਪ ਸਿੰਘ, ਆੜ੍ਹਤੀ ਅਮਰਜੀਤ ਸਿੰਘ ਕੋਟਲੀ, ਹਰਜੋਤ ਸਿੰਘ, ਬਲਦੇਵ ਸਿੰਘ, ਪਿ੍ਰਤਪਾਲ ਸਿੰਘ, ਗੁਰਸਿਮਰਨ ਸਿੰਘ, ਅਰਸ਼ਦੀਪ ਸਿੰਘ, ਨੀਟਾ ਰਾਮਪੁਰ ਆਦਿ ਸ਼ਾਮਲ ਹਨ।