ਪੱਤਰ ਪ੍ਰਰੇਰਕ, ਪਾਇਲ : ਧਮੋਟ ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਦਿੰਦਿਆਂ ਥਾਣੇਦਾਰ ਸੋਹਣ ਸਿੰਘ ਨੇ ਦੱਸਿਆ ਕਿ ਪਿੰਡ ਧਮੋਟ ਕਲਾਂ ਦੇ ਲਾਗਿਉਂ ਲੰਘਦੀ ਨਹਿਰ 'ਚੋਂ ਇੱਕ ਅਣਪਛਾਤੇ ਬਜ਼ੁਰਗ ਦੀ ਲਾਸ਼ ਮਿਲੀ ਹੈ। ਮਿ੍ਤਕ ਵਿਅਕਤੀ ਦੀ ਚਿੱਟੀ ਦਾੜੀ, ਚਿੱਟਾ ਕੁੜਤਾ ਪਜਾਮਾ, ਲਾਲ ਪੱਗ ਬੰਨੀ ਹੋਈ ਹੈ। ਲਾਸ਼ ਨੂੰ ਸਿਵਲ ਹਸਪਤਾਲ ਲੁਧਿਆਣਾ ਦੇ ਮੁਰਦਾਘਰ 'ਚ ਰੱਚਿਆ ਗਿਆ ਹੈ।