ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ :

ਹਲਕਾ ਸਮਰਾਲਾ ਪ੍ਰਮੁੱਖ ਸੜਕਾਂ ਦੀ ਬੇਹੱਦ ਖਸਤਾ ਹਾਲਤ ਅਕਸਰ ਹੀ ਸੁਰਖ਼ੀਆਂ 'ਚ ਛਾਇਆ ਰਹਿੰਦਾ ਹੈ ਤੇ ਇਨ੍ਹਾਂ ਦੀ ਹਾਲਤ ਨੂੰ ਸੁਧਾਰਨ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਧਰਨੇ ਵੀ ਲਗਾਏ ਗਏ ਤੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਿਢੱਲੋਂ ਵੱਲੋਂ ਵੀ ਸੜਕਾਂ ਦੀ ਹਾਲਤ ਸੁਧਾਰਨ ਲਈ ਵਿਸ਼ੇਸ਼ ਗ੍ਾਂਟਾਂ ਲਿਆਉਣ ਲਈ ਯਤਨ ਵੀ ਕੀਤੇ ਪਰ ਕਾਂਗਰਸ ਸਰਕਾਰ ਨੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਸਿਰਫ਼ ਮਾਛੀਵਾੜਾ-ਖੰਨਾ ਸੜਕ ਦਾ ਨਿਰਮਾਣ ਹੀ ਸ਼ੁਰੂ ਹੋ ਸਕਿਆ ਜਦਕਿ ਬਾਕੀ ਸੜਕਾਂ ਦਾ ਨਿਰਮਾਣ ਅਜੇ ਤਕ ਵਾਅਦਿਆਂ ਤੇ ਐਲਾਨਾਂ ਤਕ ਹੀ ਸੀਮਿਤ ਹੈ।

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਗੁਰੂ ਸਾਹਿਬ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਇਕ ਇਤਿਹਾਸਕ ਨਗਰ ਕੀਰਤਨ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੀ ਪ੍ਰਕਿਰਮਾ ਕਰਦਾ ਹੋਇਆ 24 ਅਕਤੂੁਬਰ ਨੂੰ ਇਤਿਹਾਸਕ ਸ਼ਹਿਰ ਮਾਛੀਵਾੜਾ ਵਿਖੇ ਪੁੱਜ ਰਿਹਾ ਹੈ ਪਰ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਅੱਜ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਸ ਨਗਰ ਕੀਰਤਨ ਵਿਚ ਸ਼ਾਮਿਲ ਪੰਜ ਪਿਆਰੇ, ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ੰਥ ਸਾਹਿਬ ਅਤੇ ਆਈਆਂ ਸੰਗਤਾਂ ਦਾ ਸਵਾਗਤ ਇਲਾਕੇ ਦੀਆਂ ਟੁੱਟੀਆਂ ਤੇ ਖਸਤਾ ਹਾਲਤ ਸੜਕਾਂ ਕਰਨਗੀਆਂ। ਇਤਿਹਾਸਕ ਸ਼ਹਿਰ ਮਾਛੀਵਾੜਾ ਵਿਚ ਦਾਖਲ ਹੁੰਦਿਆਂ ਹੀ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਰਾਪਤ ਥਾਂ 'ਤੇ ਬਣਿਆ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੱਕ ਜਾਂਦੀ ਸੜਕ ਦੀ ਹਾਲਤ ਐਨੀ ਖਸਤਾ ਹੈ ਕਿ ਥਾਂ-ਥਾਂ 'ਤੇ ਪੱਥਰ ਬਿਖਰੇ ਪਏ ਹਨ ਅਤੇ ਡੂੰਘੇ ਖੱਡਿਆਂ 'ਚੋਂ ਇਹ ਨਗਰ ਕੀਰਤਨ ਗੁਜ਼ਰ ਕੇ ਗੁਰਦੁਆਰਾ ਸਾਹਿਬ ਤਕ ਪੁੱਜੇਗਾ।

ਇਸ ਸਬੰਧੀ ਸਿੱਖ ਸੰਗਤ ਦੇ ਧਾਰਮਿਕ ਜਥੇਬੰਦੀਆਂ ਵਲੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਿਢੱਲੋਂ ਨੂੰ ਕੁੱਝ ਦਿਨ ਪਹਿਲਾਂ ਇੱਕ ਮੰਗ ਪੱਤਰ ਵੀ ਦਿੱਤਾ ਸੀ ਕਿ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ਹਿਰ ਵਿਚ ਆ ਰਹੇ ਨਗਰ ਕੀਰਤਨ ਤੋਂ ਪਹਿਲਾਂ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇ । ਇਸ ਸਬੰਧੀ ਵਿਧਾਇਕ ਿਢੱਲੋਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਹ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਨਾਲ ਮਿਲ ਕੇ ਨਗਰ ਕੀਰਤਨ ਤੋਂ ਪਹਿਲਾਂ ਸੜਕ ਦੀ ਮੁਰੰਮਤ ਜ਼ਰੂਰ ਕਰਵਾ ਦੇਣਗੇ। ਮਾਛੀਵਾੜਾ ਦੀ ਸਿੱਖ ਸੰਗਤ ਤੇ ਧਾਰਮਿਕ ਜਥੇਬੰਦੀਆਂ ਨੇ ਸਰਕਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਗੁਰਦੁਆਰਾ ਚਰਨ ਕੰਵਲ ਸਾਹਿਬ ਤਕ ਜਾਂਦੀ ਸੜਕ ਦੀ ਮੁਰੰਮਤ ਦਾ ਕੰਮ ਵੀ ਜਲਦ ਕੀਤਾ ਜਾਵੇ।

------

ਕੀ ਕਹਿਣਾ ਹੈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਦਾ

ਜਦੋਂ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਚੀਫ਼ ਇੰਜੀਨੀਅਰ ਜੇਐਸ ਮਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀਵੀਆਈਪੀ ਦੀ ਆਮਦ 'ਤੇ ਜੋ ਪਲਾਨ ਸੜਕਾਂ ਹੁੰਦੀਆਂ ਹਨ ਉਨ੍ਹਾਂ ਦੀ ਮੁਰੰਮਤ ਲਈ ਬਜਟ ਹੁੰਦਾ ਹੈ ਤੇ ਜਦੋਂ ਮਾਛੀਵਾੜਾ ਸ਼ਹਿਰ ਵਿਖੇ ਇਤਿਹਾਸਕ ਨਗਰ ਕੀਰਤਨ ਦੀ ਆਮਦ ਤੇ ਟੁੱਟੀਆਂ ਸੜਕਾਂ ਤੋਂ ਗੁਜ਼ਰਨ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ ਤਾਂ ਉਹ ਸਿਰਫ਼ ਐਨਾ ਹੀ ਕਹਿ ਸਕੇ ਜਿੰਨਾ ਸੰਭਵ ਹੋਇਆ ਉਹ ਇਸ ਸੜਕ ਦੀ ਮੁਰੰਮਤ ਵੀ ਕਰਵਾ ਦੇਣਗੇ।

--------

--24 ਅਕਤੂਬਰ ਤੋਂ ਪਹਿਲਾ ਸੜਕ ਦੀ ਮੁਰੰਮਤ ਕਰਵਾਉਣ ਦੀ ਪੂਰੀ ਕੋਸ਼ਿਸ਼ : ਿਢੱਲੋਂ

ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਿਢੱਲੋਂ ਨੇ ਦੱਸਿਆ ਕਿ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਪਿੰਡ ਚੱਕ ਲੋਹਟ ਤਕ ਸੜਕ ਦੀ ਮੁਰੰਮਤ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 8 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਰਹੇ ਹਨ ਤੇ ਇਸੇ ਮਹੀਨੇ ਜ਼ਿਮਨੀ ਚੋਣਾਂ ਤੋਂ ਬਾਅਦ ਸੜਕ ਨਿਰਮਾਣ ਦਾ ਟੈਂਡਰ ਵੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 24 ਅਕਤੂੁਬਰ ਨੂੰ ਇÎਤਿਹਾਸਕ ਨਗਰ ਕੀਰਤਨ ਜੋ ਮਾਛੀਵਾੜਾ ਵਿਖੇ ਆ ਰਿਹਾ ਹੈ ਉਸ ਸਬੰਧੀ ਉਹ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਗੁਰਦੁਆਰਾ ਚਰਨ ਕੰਵਲ ਸਾਹਿਬ ਤਕ ਸੜਕ ਮੁਰੰਮਤ ਲਈ ਯਤਨਸ਼ੀਲ ਹਨ। ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ 24 ਅਕਤੂੁਬਰ ਤੋਂ ਪਹਿਲਾਂ ਸੜਕ ਦੀ ਮੁਰੰਮਤ ਹੋ ਜਾਵੇ।