ਪੱਤਰ ਪ੍ਰਰੇਰਕ, ਲੁਧਿਆਣਾ : ਜੁਡੀਸ਼ੀਅਲ ਮੈਜਿਸਟ੍ਰੇਟ ਦੇਵਨੂਰ ਸਿੰਘ ਦੀ ਅਦਾਲਤ ਵੱਲੋਂ ਚੈੱਕ ਬਾਊਂਸ ਕੇਸ ਦੇ ਦੋਸ਼ੀ ਰਾਜ ਕੁਮਾਰ ਨਿਵਾਸੀ ਬਸਤੀ ਜੋਧੇਵਾਲ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਤਿੰਨ ਲੱਖ ਰੁਪਏ ਬਤੌਰ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਸ਼ਿਕਾਇਤਕਰਤਾ ਰਾਜਵਿੰਦਰ ਕੌਰ ਨਿਵਾਸੀ ਗਣੇਸ਼ ਨਗਰ ਲੁਧਿਆਣਾ ਨੇ ਦੋਸ਼ੀ ਵਿਰੁੱਧ ਅਦਾਲਤ 'ਚ ਚੈੱਕ ਫੇਲ੍ਹ ਹੋਣ ਤੋਂ ਬਾਅਦ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ। ਮੁਲਜ਼ਮ ਨੂੰ ਰੁਪਿਆਂ ਦੀ ਲੋੜ ਸੀ, ਜਿਸ ਕਰਕੇ ਉਸ ਨਾਲ ਸੰਪਰਕ ਕੀਤਾ ਤੇ ਉਸ ਦੀ ਮਦਦ ਕਰਨ ਲਈ ਕਿਹਾ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਮੁਲਜ਼ਮ ਦੇ ਨਾਲ ਚੰਗੇ ਪਰਿਵਾਰਕ ਸਬੰਧ ਹੋਣ ਕਾਰਨ ਮੁਲਜ਼ਮ ਨੂੰ ਤਿੰਨ ਲੱਖ ਰੁਪਏ ਉਧਾਰੇ ਦਿੱਤੇ ਤੇ ਵਾਅਦਾ ਕੀਤਾ ਕਿ ਜਦੋਂ ਉਸ ਨੂੰ ਰੁਪਿਆਂ ਦੀ ਲੋੜ ਹੋਈ ਤਾਂ ਉਹ ਵਾਪਸ ਕਰ ਦੇਵੇਗਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੇ ਮੁਲਜ਼ਮ ਨੂੰ ਉਧਾਰ ਦਿੱਤੇ ਹੋਏ ਰੁਪਿਆਂ ਦੀ ਜਦੋਂ ਮੰਗ ਕੀਤੀ ਤਾਂ ਉਹ ਟਾਲਮਟੋਲ ਕਰਨ ਲੱਗਾ ਤੇ ਉਸ ਨੇ 15 ਮਾਰਚ ਨੂੰ ਲੱਖ ਰੁਪਏ ਦਾ ਚੈੱਕ ਜਾਰੀ ਕੀਤਾ ਜੋ ਕਿ ਬੈਂਕ ਵਿੱਚ ਲਗਾਏ ਜਾਣ 'ਤੇ ਫੇਲ੍ਹ ਹੋ ਗਿਆ।