ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਪਿਛਲੇ ਦਿਨੀਂ ਬੇਟ ਇਲਾਕੇ ਦੇ ਪਿੰਡ ਬਲੀਏਵਾਲ 'ਚ ਤਾਸ਼ ਖੇਡਦਿਆਂ ਹੋਈ ਆਪਸੀ ਤਕਰਾਰਬਾਜ਼ੀ ਦੌਰਾਨ ਮਾਰੇ ਗਏ ਨੌਜਵਾਨ ਦਾਰਾ ਸਿੰਘ ਦੇ ਕਤਲ ਕੇਸ 'ਚ ਨਾਮਜ਼ਦ ਕੀਤੇ 2 ਮੁਲਜ਼ਮਾਂ ਨੂੰ ਕੂੰਮਕਲਾਂ ਦੀ ਪੁਲਿਸ ਨੇ ਕਾਬੂ ਕਰਨ 'ਚ ਸਫਲਤਾ ਪ੍ਰਰਾਪਤ ਕੀਤੀ ਹੈ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਬਲੀਏਵਾਲ ਵਿਖੇ ਨੌਜਵਾਨ ਦਾਰਾ ਸਿੰਘ ਜੋ ਕਿ ਸਮਰਾਲਾ ਦਾ ਰਹਿਣ ਵਾਲਾ ਸੀ ਤੇ ਆਪਣੇ ਫੁੱਫੜ ਦੇ ਭੋਗ 'ਤੇ ਆਇਆ ਸੀ। ਭੋਗ ਉਪਰੰਤ ਉਹ ਕੁਝ ਹੋਰ ਵਿਅਕਤੀਆਂ ਨਾਲ ਤਾਸ਼ ਖੇਡਣ ਲੱਗ ਪਿਆ, ਜਿਸ ਦੌਰਾਨ ਕੋਈ ਮਾਮੂਲੀ ਤਕਰਾਰਬਾਜ਼ੀ ਤੋਂ ਬਾਅਦ ਉਸਦੀ ਕੁੱਟਮਾਰ ਕਰਨ ਉਪਰੰਤ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ। ਮਿ੍ਤਕ ਦੇ ਭਰਾ ਵੱਲੋਂ ਦਿੱਤੇ ਗਏ ਬਿਆਨਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ 2 ਨੌਜਵਾਨਾਂ ਗੋਬਿੰਦਾ ਤੇ ਸਾਗਰ ਵਾਸੀ ਪਿੰਡ ਜਾਡਲਾ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਗਿ੍ਫਤਾਰ ਕਰ ਲਿਆ ਹੈ। ਪੁਲਿਸ ਵਲੋ ਉਨਾਂ ਤੋਂ ਪੱੁਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ 'ਚ ਹੋਰ ਜਿਹੜੇ ਮੁਲਜ਼ਮਾਂ ਦੇ ਨਾਮ ਸਾਹਮਣੇ ਆਉਣਗੇ ਉਨ੍ਹਾਂ 'ਤੇ ਵੀ ਜਲਦ ਸ਼ਿਕੰਜਾ ਕੱਸਿਆ ਜਾਵੇਗਾ।