Two peoples Died in tractor collision : ਜੇਐੱਨਐੱਨ, ਲੁਧਿਆਣਾ : ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਤੀਜਾ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਡੇਹਲੋਂ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਤੇ ਕਾਰਵਾਈ ਤੋਂ ਨਜਿੱਠਣ ਤੋਂ ਬਾਅਦ ਉਸ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਜ਼ਖ਼ਮੀ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਏਐੱਸਆਈ ਗੁਰਟਹਿਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪਿੰਡ ਆਲਮਗੀਰ ਨਿਵਾਸੀ ਅਮਰੀਕ ਸਿੰਘ (50) ਤੇ ਲਖਵੀਰ ਸਿੰਘ (70) ਦੇ ਰੂਪ 'ਚ ਹੋਈ ਜਦਕਿ ਜ਼ਖ਼ਮੀ ਦਾ ਨਾਂ ਤਰਸੇਮ ਸਿੰਘ ਹੈ, ਜੋ ਗ੍ਰੇਵਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਪੁਲਿਸ ਨੇ ਅਮਰੀਕ ਸਿੰਘ ਦੇ ਬੇਟੇ ਪਵਨਜੋਤ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਚੁਪਕੀ ਨਿਵਾਸੀ ਟਰੈਕਟਰ ਚਾਲਕ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕੀਤੀ ਹੈ।

ਆਪਣੇ ਬਿਆਨ ਚ ਉਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਉਸ ਦੇ ਪਿਤਾ ਅਮਰੀਕ ਸਿੰਘ, ਲਖਵੀਰ ਸਿੰਘ ਤੇ ਤਰਸੇਮ ਸਿੰਘ ਬਜਾਜ ਪਲੇਟਿਨਾ ਮੋਟਰਸਾਈਕਲ ਤੇ ਪਿੰਡ ਚੁਪਕੀ ਤੋਂ ਆਪਣੇ ਪਿੰਡ ਪਰਤ ਰਹੇ ਸਨ। ਪਿੰਡ ਦੁਲੋ ਕੋਲ ਮੁਲਜ਼ਮ ਨੇ ਬੇਕਾਬੂ ਹੋਏ ਆਪਣੇ ਟ੍ਰੈਕਟਰ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਾਹਮਣਿਓਂ ਟੱਕਰ ਮਾਰ ਦਿੱਤੀ।

Posted By: Amita Verma