ਜੇਐੱਨਐੱਨ, ਲੁਧਿਆਣਾ : ਪੰਜਾਬ 'ਚ ਟੈਰਰ ਫੰਡਿੰਗ ਦੇ ਵੱਡੇ ਮਾਮਲੇ ਦਾ ਖੁਲਾਸਾ ਹੋਇਆ ਹੈ। ਇਸ ਮਾਮਲੇ 'ਚ ਪੰਜਾਬ ਪੁਲਿਸ ਦੇ ਸਟੇਟ ਆਪ੍ਰੇਸ਼ਨ ਸੈੱਲ ਵੱਲੋਂ ਤਿੰਨ ਲੋਕਾਂ ਨੂੰ ਹਿਰਾਸਤ 'ਚ ਲੈਣ ਦੀ ਸੂਚਨਾ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਦੇ ਤਾਰ ਖ਼ਾਲਿਸਤਾਨੀ ਅੱਤਵਾਦੀਆਂ ਨਾਲ ਜੁੜੇ ਹਨ। ਪੂਰੇ ਮਾਮਲੇ ਦਾ ਖੁਲਾਸਾ ਇਸ ਹਫ਼ਤੇ ਦੋ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੋਇਆ ਹੈ।

ਆਪ੍ਰੇਸ਼ਨ ਸੈੱਲ ਨੇ ਹੁਸ਼ਿਆਰਪੁਰ ਨਿਵਾਸੀ ਲਖਵੀਰ ਸਿੰਘ ਤੇ ਫ਼ਰੀਦਕੋਟ ਨਿਵਾਸੀ ਸੁਰਿੰਦਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਫ਼ਿਲਹਾਲ ਪੁਲਿਸ ਰਿਮਾਂਡ 'ਤੇ ਹਨ। ਇਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਸਟੇਟ ਆਪ੍ਰੇਸ਼ਨ ਸੈੱਲ ਨੇ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦਿਆਂ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ। ਦੱਸਿਆ ਜਾ ਰਿਹਾ ਹੈ ਕਿ ਸਟੇਟ ਆਪ੍ਰੇਸ਼ਨ ਸੈੱਲ ਦੀ ਇਕ ਟੀਮ ਲੁਧਿਆਣਾ 'ਚ ਲਗਾਤਾਰ ਜਾਂਚ ਕਰ ਰਹੀ ਹੈ ਤੇ ਇੱਥੇ ਨਿੱਜੀ ਹਸਪਤਾਲ 'ਚ ਤਾਇਨਾਤ ਨਰਸ ਦੇ ਸੰਪਰਕ ਦੇ ਲੋਕਾਂ 'ਤੇ ਨਜ਼ਰ ਬਣਾਈ ਹੋਈ ਹੈ। ਉਹ ਫ਼ਰੀਦਕੋਟ ਤੋਂ ਹੈ ਤੇ ਸੈੱਲ ਦੀਆਂ ਆਪਣਾ ਨਜ਼ਰਾਂ ਉਸੇ 'ਤੇ ਹਨ।

ਖਦਸ਼ਾ ਪ੍ਰਗਟਾਇਆ ਦਾ ਰਿਹਾ ਹੈ ਕਿ ਪੁਲਿਸ ਨੇ ਦੋਵਾਂ ਜ਼ਿਲ੍ਹਿਆਂ 'ਚ ਹੀ ਕਾਰਵਾਈ ਤੋਂ ਬਾਅਦ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਦੱਸਿਆ ਜਾਂਦਾ ਹੈ ਕਿ ਸਟੇਟ ਆਪ੍ਰੇਸ਼ਨ ਸੈੱਲ ਪੂਰੀ ਕਾਰਵਾਈ ਚੰਡੀਗੜ੍ਹ ਤੋਂ ਚਲਾ ਰਿਹਾ ਹੈ ਤੇ ਉਸ ਨੇ ਇਸ ਸਬੰਧੀ ਲੁਧਿਆਣਾ ਪੁਲਿਸ ਦਾ ਕੁਝ ਨਹੀਂ ਦੱਸਿਆ ਹੈ। ਪੂਰੇ ਮਾਮਲੇ 'ਚ ਕਿਸੇ ਤਰ੍ਹਾਂ ਦੀ ਜਾਣਕਾਰੀ ਸਥਾਨਕ ਪੁਲਿਸ ਨਾਲ ਸਾਂਝੀ ਨਹੀਂ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਸਟੇਟ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਲਖਬੀਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਤੇ ਦੁਬਈ 'ਚ ਬਤੌਰ ਡਰਾਈਵਰ ਕੰਮ ਕਰ ਚੁੱਕਾ ਹੈ। ਫਿਲਹਾਲ ਇਹ ਗੁਰਦਾਸਪੁਰ 'ਚ ਰਹਿ ਰਿਹਾ ਸੀ। ਔਰਤ ਫ਼ਰੀਦਕੋਟ ਦੀ ਰਹਿਣ ਵਾਲੀ ਹੈ ਤੇ ਲੁਧਿਆਣਾ 'ਚ ਨਰਸ ਵਜੋਂ ਕੰਮ ਕਰ ਰਹੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਇਕ-ਦੂਸਰੇ ਦੇ ਸੋਸ਼ਲ ਮੀਡੀਆ ਜ਼ਰੀਏ ਦੋਸਤ ਬਣੇ ਸਨ ਤੇ ਫੇਸਬੁੱਕ ਫਰੈਂਡ ਸਨ। ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਅੱਜਕਲ੍ਹ ਕਾਫ਼ੀ ਨਜ਼ਰ ਰੱਖ ਰਹੀ ਸੀ। ਸੂਬੇ 'ਚ ਪਹਿਲਾਂ ਹੀ ਅਸਲਾ ਤੇ ਅੱਤਵਾਦੀ ਫੜੇ ਜਾ ਚੁੱਕੇ ਹਨ ਤੇ 20-20 ਰੈਫਰੈਂਡਮ ਕਾਰਨ ਵੀ ਪੂਰੇ ਸੂਬੇ 'ਚ ਅਲਰਟ ਜਾਰੀ ਹੈ।

Posted By: Seema Anand