ਸੁਖਦੇਵ ਸਿੰਘ, ਲੁਧਿਆਣਾ

ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸੀ ਪੰਜਾਬੀ ਸਾਹਿਤ : ਅਜੋਕੇ ਸੰਦਰਭ 'ਚ ਵਿਸ਼ੇ 'ਤੇ ਹੋ ਰਹੀ ਦੋ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਅੱਜ ਦੂਜੇ ਦਿਨ ਪੰਜਾਬੀ ਤੇ ਅੰਗਰੇਜ਼ੀ ਦੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਵਿਦਵਾਨ ਚਿੰਤਕਾਂ ਤੇ ਖੋਜਾਰਥੀਆਂ ਨੇ ਖੋਜ ਪੱਤਰ ਪੜ੍ਹੇ। ਕਾਨਫ਼ਰੰਸ ਦੇ ਦੋਹਾਂ ਦਿਨਾਂ 'ਚ ਚੱਲੇ ਵੱਖ-ਵੱਖ ਪੰਜਾਬੀ ਤੇ ਅੰਗਰੇਜ਼ੀ ਅਕਾਦਮਿਕ ਸੈਸ਼ਨਾਂ ਦੌਰਾਨ ਲੱਗਭਗ 70 ਦੇ ਕਰੀਬ ਖੋਜ ਪੱਤਰ ਪੜ੍ਹੇ ਗਏ। ਇਸ ਕਾਨਫਰੰਸ ਦੀ ਸਭ ਤੋਂ ਵੱਡੀ ਪ੍ਰਰਾਪਤੀ ਇਹ ਰਹੀ ਕਿ ਜਿਹੜੇ ਪਰਵਾਸੀ ਸਾਹਿਤਕਾਰ ਹੁਣ ਤਕ ਹਾਸ਼ੀਏ 'ਤੇ ਸਨ, ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਵੱਖ-ਵੱਖ ਦਿ੍ਸ਼ਟੀਆਂ ਪੱਖੋਂ ਅਧਿਐਨ ਦਾ ਅੰਗ ਬਣਾਇਆ ਗਿਆ। ਕਾਨਫ਼ਰੰਸ ਦੇ ਪਹਿਲੇ ਦਿਨ ਸਮਾਨਾਂਤਰ ਦੋਵਾਂ ਭਾਸ਼ਾਵਾਂ ਦੇ ਖੋਜ ਪੱਤਰ ਚਾਰ ਅਕਾਦਮਿਕ ਸੈਸ਼ਨਾਂ 'ਚ ਪੜ੍ਹੇ ਗਏ। ਪੰਜਾਬੀ 'ਚ ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਜਸਪਾਲ ਕੌਰ, ਡਾ. ਅਮਰਜੀਤ ਕੌਰ, ਡਾ. ਗੁਰਪਾਲ ਸੰਧੂ, ਵਰਿਆਮ ਸੰਧੂ ਕਹਾਣੀਕਾਰ ਨੇ ਕੀਤੀ।

ਕਾਨਫ਼ਰੰਸ ਦੀ ਸਮਾਪਤੀ ਸਮਾਗਮ ਦੇ ਅੰਤਰਗਤ ਵਿਦਾਇਗੀ ਸੈਸ਼ਨ ਕਰਵਾਇਆ ਗਿਆ, ਜਿਸ ਦਾ ਮੂਲ ਮਨੋਰਥ ਵੱਖ-ਵੱਖ ਮੁਲਕਾਂ ਤੋਂ ਆਏ ਪਰਵਾਸੀ ਸਾਹਿਤਕਾਰਾਂ ਨੂੰ ਸਨਮਾਨਤ ਕਰਨਾ ਸੀ। ਇਸ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਸਰਦਾਰਾ ਸਿੰਘ ਜੌਹਲ, ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਕੀਤੀ। ਇਸ ਮੌਕੇ ਡਾ. ਲਖਵਿੰਦਰ ਸਿੰਘ ਜੌਹਲ, ਸਕੱਤਰ ਪੰਜਾਬ ਕਲਾ ਪ੍ਰਰੀਸ਼ਦ ਚੰਡੀਗੜ੍ਹ, ਪ੍ਰਰੋ. ਗੁਰਭਜਨ ਗਿੱਲ ਤੇ ਸੁੱਖੀ ਬਾਠ, ਸੰਸਥਾਪਕ ਪੰਜਾਬ ਭਵਨ ਸਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।

ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸਤਬਿੰਦਰ ਸਿੰਘ, ਡਾ. ਐੱਸਪੀ ਸਿੰਘ, ਆਨਰੇਰੀ ਜਨਰਲ ਸਕੱਤਰ ਤੇ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਤੇ ਕਾਲਜ ਦੇ ਪਿ੍ਰੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਵਿਦਾਇਗੀ ਸੈਸ਼ਨ 'ਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਬੁਕੇ ਦਿੰਦਿਆਂ ਰਸਮੀ ਤੌਰ 'ਤੇ ਜੀ ਆਇਆਂ ਆਖਿਆ।

ਡਾ. ਐੱਸਪੀ ਸਿੰਘ ਨੇ ਸਵਾਗਤੀ ਸ਼ਬਦਾਂ 'ਚ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਪੰਜਾਬ ਭਵਨ ਸਰੀ, ਕੈਨੇਡਾ, ਪੰਜਾਬੀ ਅਕੈਡਮੀ, ਦਿੱਲੀ, ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ, ਆਸਟਰੇਲੀਆ, ਸਾਹਿਤ ਸੁਰ ਸੰਗਮ ਸਭਾ, ਇਟਲੀ ਦੇ ਸਹਿਯੋਗ ਨਾਲ ਇਹ ਦੋ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਬੜੀ ਸਫ਼ਲਤਾ ਨਾਲ ਕਰਵਾਉਣ 'ਚ ਸਫ਼ਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਨਫ਼ਰੰਸ ਦਾ ਮੂਲ ਉਦੇਸ਼ ਵਿਦੇਸ਼ਾਂ 'ਚ ਰਚੇ ਜਾ ਰਹੇ ਪਰਵਾਸੀ ਪੰਜਾਬੀ ਸਾਹਿਤ ਦੇ ਵੱਖ-ਵੱਖ ਸਰੋਕਾਰਾਂ ਨੂੰ ਨਵੇਂ ਪਰਿਪੇਖ 'ਚ ਸਮਝਣ ਦਾ ਯਤਨ ਕੀਤਾ ਜਾਵੇ।

ਡਾ. ਅਰਵਿੰਦਰ ਸਿੰਘ ਨੇ ਵੱਖ-ਵੱਖ ਮੁਲਕਾਂ ਤੋਂ ਆਏ ਪਰਵਾਸੀ ਲੇਖਕਾਂ, ਕੌਂਸਲ ਦੇ ਅਹੁਦੇਦਾਰਾਂ, ਵਿਦਵਾਨ ਚਿੰਤਕਾਂ ਅਤੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਫ਼ਲਤਾਪੂਰਵਕ ਇਸ ਕਾਨਫ਼ਰੰਸ ਨੂੰ ਸਫ਼ਲ ਬਣਾਇਆ ਹੈ। ਸਮਾਗਮ ਦੇ ਅੰਤ 'ਚ ਪਰਵਾਸੀ ਲੇਖਕਾਂ ਨੂੰ ਸਨਮਾਨਤ ਕੀਤਾ ਗਿਆ। ਇਸ ਦੋ ਦਿਨਾ ਕਾਨਫ਼ਰੰਸ ਦਾ ਜੋ ਮੂਲ ਉਦੇਸ਼ ਉਨ੍ਹਾਂ ਪਰਵਾਸੀ ਸਾਹਿਤਕਾਰਾਂ ਨੂੰ ਹੌਂਸਲਾ ਵਧਾਉਣਾ ਸੀ ਜੋ ਅਜੇ ਤੱਕ ਪਰਵਾਸੀ ਪੰਜਾਬੀ ਸਾਹਿਤ 'ਚ ਹਾਸ਼ੀਏ 'ਤੇ ਸਨ। ਇਨ੍ਹਾਂ ਦੋਹਾਂ ਸੰਸਥਾਵਾਂ ਦਾ ਮਨੋਰਥ ਵੀ ਇਹ ਸੀ ਕਿ ਪਰਵਾਸੀ ਸਾਹਿਤਕਾਰਾਂ ਨੂੰ ਇਕ ਸਾਂਝਾ ਅੰਤਰਰਾਸ਼ਟਰੀ ਮੰਚ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਪਰਵਾਸੀ ਪੰਜਾਬੀ ਸਾਹਿਤ ਨੂੰ ਨਵੇਂ ਸੰਦਰਭਾਂ ਤੇ ਪਰਿਪੇਖਾਂ ਰਾਹੀਂ ਨਵੇਂ ਸੰਵਾਦ ਭਵਿੱਖ 'ਚ ਪੈਦਾ ਹੋ ਸਕਣ।

ਵੱਖ-ਵੱਖ ਮੁਲਕਾਂ ਤੋਂ ਆਏ ਪਰਵਾਸੀ ਪੰਜਾਬੀ ਸਾਹਿਤਕਾਰਾਂ ਸੁੱਖੀ ਬਾਠ ਕੈਨੇਡਾ, ਪਿ੍ਰੰਸੀਪਲ ਸਰਵਣ ਸਿੰਘ, ਪਰਮਿੰਦਰ ਸਵੈਚ, ਦਰਸ਼ਨ ਸੰਘਾ, ਇੰਦਰਜੀਤ ਧਾਮੀ, ਕੇਸਰ ਸਿੰਘ ਕੂਨਰ , ਬਿੱਕਰ ਸਿੰਘ ਖੋਸਾ, ਚਮਕੌਰ ਸਿੰਘ ਸੇਖੋਂ, ਚਰਨ ਸਿੰਘ, ਕੈਨੇਡਾ ਤੋਂ ਨਕਸ਼ਦੀਪ ਪੰਜਕੋਹਾ, ਸੁਖਵਿੰਦਰ ਕੰਬੋਜ ਅਮਰੀਕਾ, ਮਨਜੀਤ ਬੋਪਾਰਾਏ, ਪਾਲ ਰਾਊਂਕੇ, ਮੀਤ ਮਲਕੀਤ, ਗੁਰਬਚਨ ਸਿੰਘ, ਜਗਪਾਲ ਆਸਟਰੇਲੀਆ ਨੇ ਸ਼ਮੂਲੀਅਤ ਕੀਤੀ। ਇਸ ਵਿਦਾਇਗੀ ਸੈਸ਼ਨ ਵਿੱਚ ਕੁਲਜੀਤ ਸਿੰਘ, ਭਗਵੰਤ ਸਿੰਘ, ਹਰਦੀਪ ਸਿੰਘ ਕੌਂਸਲ ਦੇ ਅਹੁੱਦੇਦਾਰ, ਡਾਇਰੈਕਟਰ ਪ੍ਰਰੋ: ਮਨਜੀਤ ਸਿੰਘ ਛਾਬੜਾ ਅਤੇ ਪਿ੍ਰੰਸੀਪਲ ਡਾ. ਹਰਪ੍ਰਰੀਤ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰਰੀਤ ਸਿੰਘ, ਪ੍ਰਰੋ: ਸ਼ਰਨਜੀਤ ਕੌਰ, ਪ੍ਰਰੋ: ਹਰਪ੍ਰਰੀਤ ਸਿੰਘ ਦੂਆ, ਡਾ. ਤਜਿੰਦਰ ਕੌਰ, ਪ੍ਰਰੋ. ਹਰਪ੍ਰਰੀਤ ਸਿੰਘ, ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਤੇ ਵਿਦਿਆਰਥੀ ਇਸ ਵਿਦਾਇਗੀ ਸੈਸ਼ਨ ਵਿੱਚ ਮੌਜੂਦ ਰਹੇ।