ਪੱਤਰ ਪੇ੍ਰਰਕ, ਦੋਰਾਹਾ : ਪੁਲਿਸ ਵੱਲੋਂ ਜੀਟੀ ਰੋਡ 'ਤੇ ਸਥਿਤ ਫਸਟ ਏਡ ਪੋਸਟ ਨੇੜੇ ਚੈਕਿੰਗ ਦੌਰਾਨ ਲੁਧਿਆਣਾ ਵੱਲੋਂ ਆਉਂਦੇ ਇਕ ਟਰੱਕ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ ਤਾਂ ਉਸ 'ਚੋਂ ਢਾਈ ਕਿੱਲੋ ਭੁੱਕੀ ਬਰਾਮਦ ਹੋਈ। ਟਰੱਕ ਚਾਲਕ ਦੀ ਪਛਾਣ ਵਿਨੈ ਸ਼ੰਕਰ ਪਾਂਡੇ ਉਰਫ ਪੱਪੂ ਵਾਸੀ ਲਹਿਰਪੁਰ ਤਹਿਸੀਲ ਜਗਦੀਸ਼ਪੁਰ ਬਿਹਾਰ ਹਾਲ ਵਾਸੀ ਹੀਰਾਨਗਰ, ਨੇੜੇ ਟਰਾਂਸਪੋਰਟ ਨਗਰ ਲੁਧਿਆਣਾ ਤੇ ਉਸ ਦੇ ਸਾਥੀ ਦੀ ਪਛਾਣ ਸਿਕੰਦਰ ਸਿੰਘ ਵਾਸੀ ਪਿੰਡ ਸ਼ਿਆਮਪੁਰਾ ਰੋਪੜ ਵਜੋਂ ਹੋਈ। ਪੁਲਿਸ ਵਲੋ ਮਾਮਲਾ ਦਰਜ ਕਰਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ।