ਸਟਾਫ ਰਿਪੋਰਟਰ, ਖੰਨਾ : ਥਾਣਾ ਸਦਰ ਖੰਨਾ ਦੀ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਆਈਸ ਡਰੱਗ ਸਮੇਤ ਕਾਬੂ ਕੀਤਾ ਗਿਆ ਹੈ। ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਏਐੱਸਆਈ ਅਮਰ ਸਿੰਘ, ਅਮਰਿੰਦਰ ਸਿੰਘ, ਗਗਨਦੀਪ ਸਿੰਘ ਪਿੰਡ ਲਿਬੜਾ ਨੇੜੇ ਢਾਬਿਆਂ ਕੋਲ ਸਰਵਿਸ ਰੋਡ 'ਤੇ ਮੌਜੂਦ ਸੀ ਤਾਂ ਪੁਲਿਸ ਨੂੰ ਮਸਜਿਦ ਨੇੜੇ ਮਹਿੰਦਰਾ ਥਾਰ ਕੋਲ ਖੜ੍ਹੇ ਦੋ ਨੌਜਵਾਨ ਦਿਖਾਈ ਦਿੱਤੇ, ਜਿੰਨ੍ਹਾਂ ਮਹਿੰਦਰਾ ਥਾਰ ਦੀ ਬੋਨਟ 'ਤੇ ਚਿੱਟੇ ਰੰਗ ਦੀ ਲਿਫਾਫ਼ੀ ਰੱਖੀ ਹੋਈ ਸੀ।। ਨੌਜਵਾਨਾਂ ਨੇ ਪੁਲਿਸ ਆਉਂਦੇ ਦੇਖ ਲਿਫਾਫ਼ੀ ਨੂੰ ਸੁੱਟ ਦਿੱਤਾ। ਸ਼ੱਕ ਦੇ ਆਧਾਰ 'ਤੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਨਾਂ ਮਨਿਜੰਰਜੀਤ ਸਿੰਘ ਮਨੀ ਤੇ ਯਾਦਵਿੰਦਰ ਸਿੰਘ ਹਨੀ ਵਾਸੀ ਕੋਟ ਮੰਗਲ ਸਿੰਘ ਲੁਧਿਆਣਾ ਦੱਸਿਆ। ਪੁਲਿਸ ਨੇ ਲਿਫਾਫ਼ੀ ਦੀ ਜਾਂਚ ਕੀਤੀ ਤਾਂ ਉਸ 'ਚੋਂ 43.58 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।