ਸਟਾਫ ਰਿਪੋਰਟਰ, ਖੰਨਾ : ਦੁਸਹਿਰੇ ਵਾਲੇ ਦਿਨ ਨੈਸ਼ਨਲ ਹਾਈਵੇ 'ਤੇ ਦੋ ਹਾਦਸੇ ਹੋ ਗਏ। ਪਹਿਲਾ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ, ਜਿਸ 'ਚ ਮਿਲਟਰੀ ਗਰਾਊਂਡ ਦੇ ਸਾਹਮਣੇ ਟਰਾਲਾ ਪਲਟ ਗਿਆ। ਖ਼ੁਸ਼ਕਿਸਮਤੀ ਨਾਲ ਟਰਾਲੇ ਦਾ ਫਲਾਈਓਵਰ ਤੋਂ ਡਿੱਗਣ ਦਾ ਬਚਾਅ ਹੋ ਗਿਆ। ਲੋਕਾਂ ਨੇ ਤੁਰੰਤ ਡਰਾਈਵਰ ਨੂੰ ਟਰਾਲੇ 'ਚੋਂ ਬਾਹਰ ਕੱਿਢਆ। ਦੂਜੇ ਹਾਦਸੇ 'ਚ ਇਕ ਸਵਿਫਟ ਕਾਰ ਡਿਵਾਈਡਰ 'ਤੇ ਜਾ ਟਕਰਾਈ।

ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਦੋਵਾਂ ਹਾਦਸਿਆਂ 'ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਹਾਦਸੇ ਕਾਰਨ ਕਾਫੀ ਦੇਰ ਤਕ ਆਵਾਜਾਈ 'ਚ ਵਿਘਨ ਪਿਆ ਰਿਹਾ। ਹਾਦਸੇ ਤੋਂ ਬਾਅਦ ਕਾਫੀ ਦੂਰ ਤਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਪੁਲਿਸ ਨੇ ਕਾਫੀ ਮੁਸ਼ੱਕਤ ਮਗਰੋਂ ਕਰੇਨ ਦੀ ਮਦਦ ਨਾਲ ਟਰਾਲੇ ਨੂੰ ਸਾਈਡ ਕਰ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।