ਸਤੀਸ ਗੁਪਤਾ, ਚੌਂਕੀਮਾਨ

ਐੱਨਆਰਆਈ ਵੈਲਫੇਅਰ ਕਲੱਬ ਗੁੜੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ ਪਿੰਡ ਗੁੜੇ ਵਿਚ ਟਰਾਂਟੋਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ 500 ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਪ੍ਰਧਾਨ ਤੇਜਿੰਦਰ ਸਿੰਘ ਗੁੜੇ ਨੇ ਦੱਸਿਆ ਕਿ ਟਰਾਂਟੋਂ ਦੀਆਂ ਸੰਗਤਾਂ ਨੇ ਪਿੰਡ ਵਿਚ ਬੂਟੇ ਲਗਾਉਣ ਲਈ ਕਲੱਬ ਨੂੰ 1 ਲੱਖ ਰੁਪਏ ਦਾ ਸਹਿਯੋਗ ਦਿੱਤਾ ਹੈ ਤੇ ਇਹ ਬੂਟੇ ਖਾਲੀ ਪਈਆਂ ਥਾਵਾਂ, ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਰਾਇਮਰੀ ਸਕੂਲ, ਖੇਡ ਗਰਾਂਉਡ ਤੇ ਸੜਕਾਂ ਦੇ ਆਲੇ ਦੁਆਲੇ ਲਗਾਏ ਜਾਣਗੇ। ਇਸ ਮੌਕੇ ਉਹਨਾਂ ਦੱਸਿਆਂ ਕਿ ਪਿੰਡ ਵਿਚ 1500 ਬੂਟੇ ਟਰਾਂਟੋਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਜਾਣਗੇ। ਇਸ ਮੌਕੇ ਐੱਨਆਰਆਈ ਵੈਲਫੇਅਰ ਕਲੱਬ ਗੁੜੇ ਦੇ ਮੈਂਬਰ ਹਾਜ਼ਰ ਸਨ।