ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ

ਪੈਨਸ਼ਨ ਬਹਾਲੀ ਸੰਕਲਪ ਪੌਦਾ ਲਾਉਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਟੀਮੇਲ ਵੀ ਭੇਜੀ ਅਤੇ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਕੀਤੀ ਗਈ। 'ਪੰਜਾਬ ਜਾਗਰਣ' ਦੀ ਟੀਮ ਨਾਲ ਗੱਲਬਾਤ ਕਰਦਿਆ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਮੈਂਬਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ 12 ਜੁਲਾਈ ਦਾ ਸਫਲ ਐਕਸ਼ਨ ਕਰਮਚਾਰੀਆਂ ਦੀ ਜਾਗਰੂਰਤਾ ਅਤੇ ਸੰਗਠਨਤਾ ਦਰਸਾਉਂਦਾ ਹੈ। ਹੁਣ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਪੁਰਾਣੀ ਪੈਨਸ਼ਨ ਬਹਾਲ ਕਰੇ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਐਕਸ਼ਨ ਨੂੰ ਸਾਰੇ ਕਰਮਚਾਰੀ ਵਰਗ ਅਤੇ ਜੱਥੇਬੰਦੀਆਂ ਨੇ ਪੂਰਾ ਸਹਿਯੋਗ ਦਿੱਤਾ ਹੈ ਅਤੇ ਉਨ੍ਹਾਂ ਦਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਸਮੂਹ ਮੈਂਬਰਸਿਪ ਹਰਵਿੰਦਰ ਬਿਲਗਾ, ਜਗਦੀਪ ਸਿੰਘ ਜੌਹਲ, ਜਗਜੀਤ ਸਿੰਘ ਮਾਨ, ਧਰਮਜੀਤ ਸਿੰਘ ਿਢੱਲੋਂ, ਟਹਿਲ ਸਿੰਘ ਸਰਾਭਾ, ਬਲਵਿੰਦਰ ਲਤਾਲਾ, ਨਰਿੰਦਰ ਸਿੰਘ ਲਿਟ, ਗੁਰਦੀਪ ਸਿੰਘ ਸੈਣੀ ਹਰਬੰਸ ਸਿੰਘ ਪੱਪਾ, ਮਹਿਨਜੀਤ ਸਿੰਘ, ਜਗਜੀਤ ਝਾਂਡੇ, ਬਾਲ ਕਰਿਸ਼ਨ ਬਾਲੀ, ਸੁਖਵਿੰਦਰ ਸਿੰਘ ਸੁਧਾਰ, ਗੁਲਬਾਗ ਸਿੰਘ, ਚਰਨਜੀਤ ਸਿੰਘ ਚੰਨ, ਹਰਬੰਸ ਸਿੰਘ ਜੰਡੀ ਅਦਿ ਦਾ ਦਿਲੋਂ ਧੰਨਵਾਦ ਕਰਦੀ ਹੈ।