ਸਟਾਫ ਰਿਪੋਰਟਰ, ਖੰਨਾ : ਪੰਜਾਬ ਸਰਕਾਰ ਵੱਲੋਂ ਸੂਬੇ 'ਚ 300 ਤੋਂ ਵੱਧ ਡੀਐੱਸਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਇਨਾਂ੍ਹ 'ਚ ਪੁਲਿਸ ਜ਼ਿਲ੍ਹਾ ਖੰਨਾ ਦੀਆਂ ਤਿੰਨੇ ਸਬ-ਡਵੀਜ਼ਨਾਂ ਦੇ ਡੀਐੱਸਪੀਜ਼ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਖੰਨਾ ਸਬ ਡਿਵੀਜ਼ਨ ਦੇ ਡੀਐੱਸਪੀ ਰਾਜਨ ਪਰਮਿੰਦਰ ਸਿੰਘ ਦਾ ਐਂਟੀ ਗੈਂਗਸਟਰ ਟਾਸਕ ਫੋਰਸ 'ਚ ਤਬਾਦਲਾ ਕਰ ਦਿੱਤਾ ਗਿਆ ਹੈ। ਉਨਾਂ੍ਹ ਦੀ ਥਾਂ 'ਤੇ ਵਿਲੀਅਮ ਜੇਜੀ ਨੂੰ ਡੀਐੱਸਪੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ੍ਹ ਡੀਐੱਸਪੀ ਪਾਇਲ ਸਬ ਡਵੀਜ਼ਨ ਦਵਿੰਦਰ ਅੱਤਰੀ ਦਾ ਤਬਾਦਲਾ ਨਾਭਾ ਵਿਖੇ ਕਰ ਦਿੱਤਾ ਗਿਆ ਹੈ। ਉਨਾਂ੍ਹ ਦੀ ਥਾਂ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੂੰ ਲਾਇਆ ਗਿਆ ਹੈ। ਖੰਨਾ ਦੇ ਡੀਐਸਪੀ (ਆਈ) ਗੁਰਵਿੰਦਰ ਸਿੰਘ ਦਾ ਤਬਾਦਲਾ ਐੱਸਏਐੱਸ ਨਗਰ ਹੋਣ ਕਾਰਨ ਫਤਿਹਗੜ੍ਹ ਸਾਹਿਬ ਦੇ ਡੀਐੱਸਪੀ ਮਨਜੀਤ ਸਿੰਘ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ। ਸਮਰਾਲਾ 'ਚ ਹਰਵਿੰਦਰ ਸਿੰਘ ਖਹਿਰਾ ਦੀ ਥਾਂ ਡੀਐੱਸਪੀ ਵਰਿਆਮ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।