ਲੁਧਿਆਣਾ 'ਚ ਵਾਪਰਿਆ ਭਾਣਾ: ਕੰਟੇਨਰ ਪਿੱਛੇ ਬੈਠ ਕੇ ਆਰਾਮ ਕਰ ਰਿਹਾ ਸੀ ਮਜ਼ਦੂਰ, ਲਾਪਰਵਾਹ ਡਰਾਈਵਰ ਨੇ ਉੱਪਰ ਚਾੜ੍ਹ ਦਿੱਤਾ ਟਾਇਰ
ਸ਼ਿਕਾਇਤਕਰਤਾ ਮੁਤਾਬਕ ਬੀਤੇ ਦਿਨ ਕਰਨ ਸ਼ੰਕਰ ਪਿੰਡ ਲਹਿਰਾ ਤੋਂ ਪਿੰਡ ਘੁੰਘਰਾਣਾ ਨੂੰ ਜਾਂਦੀ ਸੜਕ 'ਤੇ ਇੱਕ ਬੰਦ ਬਾਡੀ ਕੰਟੇਨਰ ਨੰਬਰ ਦੇ ਪਿੱਛੇ ਬੈਠ ਕੇ ਆਰਾਮ ਕਰ ਰਿਹਾ ਸੀ।
Publish Date: Tue, 09 Jun 2026 11:57 AM (IST)
Updated Date: Tue, 09 Jun 2026 12:01 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਲੁਧਿਆਣਾ ਦੇ ਡੇਹਲੋਂ ਇਲਾਕੇ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਬੀਐਸਐਨਐਲ ਦੀਆਂ ਤਾਰਾਂ ਪਾਉਣ ਦਾ ਕੰਮ ਕਰਨ ਵਾਲੇ 32 ਸਾਲਾ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ ਮਜ਼ਦੂਰ ਸੜਕ ਕਿਨਾਰੇ ਖੜ੍ਹੇ ਕੰਟੇਨਰ ਦੇ ਪਿੱਛੇ ਬੈਠ ਕੇ ਆਰਾਮ ਕਰ ਰਿਹਾ ਸੀ। ਸੂਤਰਾਂ ਮੁਤਾਬਕ ਕੰਟੇਨਰ ਚਾਲਕ ਨੇ ਬਿਨਾਂ ਪਿੱਛੇ ਦੇਖੇ ਵਾਹਨ ਬੈਕ ਕਰ ਦਿੱਤਾ। ਹਾਦਸੇ ਮਗਰੋਂ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਪਿੰਡ ਲਾਲ ਬਹਾਦੁਰਪੁਰਵਾ ਵਾਸੀ ਦੀਪੂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦਾ ਭਰਾ ਕਰਨ ਸ਼ੰਕਰ (ਕਰੀਬ 32 ਸਾਲ) ਬੀਐਸਐਨਐਲ ਕੰਪਨੀ ਦੀਆਂ ਤਾਰਾਂ ਪਾਉਣ ਦਾ ਕੰਮ ਦਿਹਾੜੀ 'ਤੇ ਕਰਦਾ ਸੀ।
ਸ਼ਿਕਾਇਤਕਰਤਾ ਮੁਤਾਬਕ ਬੀਤੇ ਦਿਨ ਕਰਨ ਸ਼ੰਕਰ ਪਿੰਡ ਲਹਿਰਾ ਤੋਂ ਪਿੰਡ ਘੁੰਘਰਾਣਾ ਨੂੰ ਜਾਂਦੀ ਸੜਕ 'ਤੇ ਇੱਕ ਬੰਦ ਬਾਡੀ ਕੰਟੇਨਰ ਨੰਬਰ ਦੇ ਪਿੱਛੇ ਬੈਠ ਕੇ ਆਰਾਮ ਕਰ ਰਿਹਾ ਸੀ।
ਇਸ ਦੌਰਾਨ ਕੰਟੇਨਰ ਚਾਲਕ ਨੇ ਬਿਨਾਂ ਪਿੱਛੇ ਦੇਖੇ ਆਪਣਾ ਵਾਹਨ ਬੈਕ ਕਰਨਾ ਸ਼ੁਰੂ ਕਰ ਦਿੱਤਾ। ਕੰਟੇਨਰ ਦਾ ਟਾਇਰ ਸ਼ੰਕਰ ਦੇ ਉੱਪਰੋਂ ਲੰਘ ਗਿਆ। ਨੌਜਵਾਨ ਬੁਰੀ ਤਰ੍ਹਾਂ ਕੁਚਲਿਆ ਗਿਆ।
ਹਾਦਸੇ ਤੋਂ ਬਾਅਦ ਕੰਟੇਨਰ ਚਾਲਕ ਆਪਣਾ ਵਾਹਨ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਥਾਣਾ
ਡੇਹਲੋਂ ਦੀ ਪੁਲਿਸ ਨੇ ਅਣਪਛਾਤੇ ਕੰਟੇਨਰ ਚਾਲਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 281 ਅਤੇ 106 ਤਹਿਤ ਮਾਮਲਾ ਦਰਜ ਕਰਕੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।