ਜੇਐੱਨਐੱਨ, ਲੁਧਿਆਣਾ : ਪ੍ਰਸ਼ਾਸਨ ਨੇ ਮੰਗਲਵਾਰ ਸਵੇਰੇ ਪੰਜ ਵਜੇ ਤੋਂ ਲੈ ਕੇ ਦੁਪਹਿਰੇ 12 ਵਜੇ ਤਕ ਕਰਫ਼ਿਊ 'ਚ ਢਿੱਲ ਦਿੱਤੀ ਹੈ। ਮਾਰਕੀਟ ਸਵੇਰ ਤੋਂ ਹੀ ਖੁੱਲ੍ਹਣੀ ਸ਼ੁਰੂ ਹੋ ਗਈ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਸਵੇਰੇ ਸੱਤ ਵਜੇ ਹੀ ਖੁੱਲ੍ਹ ਗਏ ਤੇ 8 ਵਜੇ ਤੋਂ ਬਾਜ਼ਾਰ 'ਚ ਗਾਹਕਾ ਪਹੁੰਚਣੇ ਵੀ ਸ਼ੁਰੂ ਹੋ ਗਏ। ਮੰਗਲਵਾਰ ਨੂੰ ਸਾਢੇ ਨੌਂ ਵਜੇ ਹੀ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ। ਚੌੜਾ ਬਾਜ਼ਾਰ, ਸਾਬਣ ਬਾਜ਼ਾਰ, ਕਿਤਾਬ ਬਾਜ਼ਾਰ ਸਮੇਤ ਪੁਰਾਣੇ ਬਾਜ਼ਾਰਾਂ 'ਚ ਟ੍ਰੈਫਿਕ ਜ਼ਿਆਦਾ ਰਿਹਾ। ਦੁਕਾਨਾਂ 'ਚ ਵੱਡੀ ਗਿਣਤੀ 'ਚ ਲੋਕ ਜਮ੍ਹਾਂ ਰਹੇ। ਬਾਜ਼ਾਰਾਂ 'ਚ ਕੋਰੋਨਾ ਗਾਈਡਲਾਈਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਪੁਲਿਸ ਵੀ ਬਾਜ਼ਾਰਾਂ 'ਚ ਗਸ਼ਤ ਕਰਦੀ ਨਜ਼ਰ ਆਈ

ਪੁਲਿਸ ਵੀ ਬਾਜ਼ਾਰਾਂ 'ਚ ਗਸ਼ਤ ਕਰਦੀ ਨਜ਼ਰ ਆਈ ਪਰ ਉਸ ਤੋਂ ਬਾਅਦ ਵੀ ਬਾਜ਼ਾਰਾਂ 'ਚ ਨਿਯਮਾਂ ਦੀ ਉਲੰਘਣਾ ਜਾਰੀ ਰਹੀ। ਪੁਲਿਸ ਨੇ ਦੁਕਾਨਦਾਰਾਂ ਨੂੰ ਸਾਫ਼ ਕਹਿ ਦਿੱਤਾ ਕਿ 12 ਵਜੇ ਤੋਂ ਪਹਿਲਾਂ ਦੁਕਾਨਾਂ ਨੂੰ ਬੰਦ ਕਰ ਕੇ ਆਪਣੇ ਘਰਾਂ ਨੂੰ ਚਲੇ ਜਾਓ ਨਹੀਂ ਤਾਂ ਸਾਰਿਆਂ 'ਤੇ ਪੁਲਿਸ ਪਰਚਾ ਦਰਜ ਕਰੇਗੀ ਤੇ ਨਿਯਮ ਤੋੜਨ ਵਾਲਿਆਂ ਨੂੰ ਆਰਜ਼ੀ ਜੇਲ੍ਹਾਂ 'ਚ ਲੈ ਜਾਵੇਗੀ। ਕਾਬਿਲੇਗ਼ੌਰ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।

Posted By: Seema Anand