ਭੁਪਿੰਦਰ ਸਿੰਘ ਬਸਰਾ ਲੁਧਿਆਣਾ : ਅੱਜ ਵਪਾਰੀਆਂ ਦੇ ਇਕ ਵਫ਼ਦ ਵੱਲੋਂ ਜੀਐੱਸਟੀ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਜੀਐੱਸਟੀ ਦਫ਼ਤਰ ਲੁਧਿਆਣਾ ਵਿਖੇ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਦੱਸਿਆ ਕਿ ਵਪਾਰੀਆਂ ਦਾ ਇਹ ਵਫ਼ਦ ਅੱਜ ਜੀਐੱਸਟੀ ਦਫ਼ਤਰ ਵਿਖੇ ਮਿਲਣ ਸਮੇਂ ਅਧਿਕਾਰੀਆਂ ਨੂੰ ਜੀਐੱਸਟੀ ਅਤੇ ਅਤੇ ਟੈਕਸਾਂ ਸਬੰਧੀ ਹੋਰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਮਿਲਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਲਗਾਇਆ ਗਿਆ ਢਾਈ ਲੱਖ ਦੀ ਆਮਦਨ ਤੋਂ ਬਾਅਦ ਪ੍ਰੋਫੈਸ਼ਨਲ ਟੈਕਸ ਵਾਪਸ ਲੈਣ ਦੀ ਗੱਲ ਕਹੀ ਗਈ ਸੀ ਪਰ ਅਜੇ ਤੱਕ ਵਾਪਸ ਨਹੀਂ ਲਿਆ ਗਿਆ । ਇਸ ਤੋਂ ਇਲਾਵਾ ਵੀ ਕਾਰੋਬਾਰੀਆਂ ਨੂੰ ਜੀਐਸਟੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਵਪਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਰਕਾਰ ਦੇ ਮਾਲੀਏ ਵਿੱਚ ਵਾਧਾ ਹੋਣ ਦੀ ਬਜਾਏ ਕਮੀ ਹੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਚਲਦਿਆਂ ਪਹਿਲਾਂ ਹੀ ਕਾਰੋਬਾਰ ਕਾਫੀ ਮੰਦਾ ਚੱਲ ਰਿਹਾ ਹੈ ਅਜਿਹੇ ਵਿੱਚ ਜੀਐੱਸਟੀ ਅਤੇ ਹੋਰ ਟੈਕਸਾਂ ਦੀ ਭਰਮਾਰ ਨਾਲ ਕਾਰੋਬਾਰੀ ਮੁਸ਼ਕਲਾਂ ਵਿਚ ਹਨ।

ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਜੀਐੱਸਟੀ ਆਉਣ ਤੋਂ ਬਾਅਦ ਵਪਾਰੀਆਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਇੰਸਪੈਕਟਰੀ ਰਾਜ ਤੋਂ ਛੁਟਕਾਰਾ ਮਿਲੇਗਾ ਪਰ ਜੀਐੱਸਟੀ ਦੀ ਪ੍ਰਕਿਰਿਆ ਇੰਨੀ ਗੁੰਝਲਦਾਰ ਹੈ ਕਿ ਇਹ ਵਪਾਰੀਆਂ ਦੀ ਪ੍ਰੇਸ਼ਾਨੀ ਵਿੱਚ ਹੋਰ ਵਾਧਾ ਕਰ ਰਹੀ ਹੈ।

Posted By: Tejinder Thind