ਪੱਤਰ ਪ੍ਰਰੇਰਕ, ਕੁਹਾੜਾ : ਕੇਂਦਰ ਸਰਕਾਰ ਨੇ ਕਿਸਾਨਾਂ ਵਿਰੋਧੀ ਆਰਡੀਨੈਂਸ ਬਿੱਲ ਪਾਸ ਕਰ ਕਿਸਾਨ ਹਿਤੈਸ਼ੀ ਹੋਣ ਦਾ ਤੇ ਮੋਦੀ ਨੇ ਕਿਸਾਨਾਂ ਨੂੰ ਅੱਜ ਦਾ ਅੌਰੰਗਜੇਬ ਅਖਵਾਉਣ ਦਾ ਸਬੂਤ ਦੇ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨਾਂ ਦੇ ਹੱਕ 'ਚ ਕੱਢੀ ਟਰੈਕਟਰ ਰੈਲੀ ਦੌਰਾਨ ਕੋਟ ਗੰਗੂ ਰਾਏ ਵਿਖੇ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੀ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕੀਤਾ। ਇਸ ਟਰੈਕਟਰ ਰੋਸ ਰੈਲੀ 'ਚ ਕਾਲੀਆਂ ਝੰਡੀਆਂ ਲਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਕੈਪਟਨ ਸੰਦੀਪ ਸੰਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਹਲਕਾ ਸਾਹਨੇਵਾਲ ਦੇ 500 ਦੇ ਕਰੀਬ ਲੋਕਾਂ ਨੇ ਟਰੈਕਟਰਾਂ 'ਤੇ ਰੋਸ ਪ੍ਰਗਟਾਇਆ। ਇਹ ਪਿੰਡ ਕੋਟ ਗੰਗੂ ਰਾਏ ਤੋਂ ਸ਼ੁਰੂ ਹੋ ਕੇ ਪਿੰਡਾਂ 'ਚੋਂ ਹੁੰਦੀ ਹੋਈ ਪਿੰਡ ਕੂੰਮ ਕਲਾਂ ਪਹੁੰਚੀ। ਓਐੱਸਡੀ ਕੈਪਟਨ ਸੰਧੂ ਨੇ ਕਿਹਾ ਕਿਸਾਨਾਂ ਦੀ ਹਰ ਮੁਹਿੰਮ 'ਚ ਕਾਂਗਰਸ ਪਾਰਟੀ ਉਨ੍ਹਾਂ ਦਾ ਹਮੇਸ਼ਾ ਹੀ ਸਾਥ ਦੇਵੇਗੀ ਤੇ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੀ ਹਾਲਤ ਤੋਂ ਭਲੀ-ਭਾਂਤ ਜਾਣੂ ਸੀ। ਜਦੋਂ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਕਿਸਾਨ ਮਾਰੂ ਬਿੱਲ ਪਾਸ ਕੀਤਾ ਗਿਆ ਤਾਂ ਉਨ੍ਹਾਂ ਨੂੰ ਉਸ ਵੇਲੇ ਇਸ ਬਿੱਲ ਦਾ ਵਿਰੋਧ ਕਰਨਾ ਚਾਹੀਦਾ ਸੀ ਨਾ ਕਿ ਹੁਣ ਜਦੋਂ ਬਿੱਲ ਪਾਸ ਹੋ ਗਿਆ।

ਹਲਕਾ ਮੁਖੀ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ ਇਹ ਲੜਾਈ ਹਰ ਪੰਜਾਬੀ ਦੀ ਲੜਾਈ ਹੈ, ਉਹ ਵੀ ਪੰਜਾਬ ਦੀ ਧੀ ਹੈ, ਇਸ ਲਈ ਇਹ ਕਿਸਾਨਾਂ ਦੀ ਲੜਾਈ ਨਹੀਂ, ਉਨ੍ਹਾਂ ਦੀ ਆਪਣੀ ਲੜਾਈ ਹੈ। ਨਰਿੰਦਰ ਮੋਦੀ ਪੰਜਾਬ ਦੀ ਕਿਸਾਨੀ ਖਤਮ ਕਰਨਾ ਚਾਹੁੰਦੇ ਹਨ। ਇਹ ਜ਼ਮੀਨਾਂ ਪੰਜਾਬ ਦੇ ਲੋਕਾਂ ਤੋਂ ਕੋਈ ਵੀ ਨਹੀਂ ਲੈ ਸਕਦਾ।

ਇਸ ਮੌਕੇ ਬਲਾਕ ਪ੍ਰਧਾਨ ਸੁੱਖੀ ਝੱਜ, ਸੰਨੀ ਕਟਾਣੀ, ਸੀਤਾ ਕੁਹਾੜਾ, ਬਲਵੀਰ ਬੁੱਢੇਵਾਲ, ਕੌਂਸਲਰ ਮਨਜਿੰਦਰ ਸਿੰਘ ਭੋਲਾ, ਹਰਪ੍ਰਰੀਤ ਸਿੰਘ ਕਾਲੂ ਮਾਂਗਟ, ਹੈਪੀ ਭਾਗਪੁਰ, ਕੁਲਵਿੰਦਰ ਸਿੰਘ ਕਾਲਾ ਕੌਸਲਰ, ਚਰਨ ਮੇਹਲੋਂ, ਜੋਰਾ ਗਰੇਵਾਲ, ਜਰਨੈਲ ਭਾਮੀਆਂ, ਪੀਏ ਦਵਿੰਦਰ ਸਿੰਘ, ਅਮਰਿੰਦਰ ਸਿੰਘ ਗਰੇਵਾਲ, ਪਿੰਦੂ ਗਰੇਵਾਲ, ਹਨੀ ਕਾਸਾਬਾਦ, ਜੋਰਾ ਸਿੰਘ ਕਾਲਸਾਂ, ਜਸਵਿੰਦਰ ਸਿੰਘ ਬਾਜੜਾ ਕਲੋਨੀ, ਸਰਪੰਚ ਲਾਲੀ ਮੇਹਰਬਾਨ, ਸਰਪੰਚ ਰਿਕੂ, ਜਤਿੰਦਰ ਸਿੰਘ ਸੰਧੂ, ਸਰਪੰਚ ਬੂਟਾ ਸਿੰਘ ਪੰਜੇਟਾ, ਲਾਡੀ ਸਰਪੰਚ ਮੱਲੇਵਾਲ, ਸੰਦੀਪ ਕਾਸਾਬਾਦ, ਆਦਿ ਹਾਜ਼ਰ ਸਨ।