ਰਘਵੀਰ ਸਿੰਘ ਜੱਗਾ, ਰਾਏਕੋਟ

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਟਰੈਕਟਰ ਮਾਰਚ ਕੱਢ ਕੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਇਹ ਟਰੈਕਟਰ ਮਾਰਚ ਪਿੰਡ ਬੱਸੀਆਂ ਤੋਂ ਸ਼ੁਰੂ ਹੋ ਕੇ ਰਾਏਕੋਟ, ਸ਼ੀਲੋਆਣੀ ਹੁੰਦਾ ਹੋਇਆ ਬੱਸੀਆਂ ਵਿਖੇ ਸਮਾਪਤ ਹੋਇਆ। ਇਸ ਮਾਰਚ 'ਚ ਜਿੱਥੇ ਵੱਡੀ ਗਿਣਤੀ 'ਚ ਟਰੈਕਟਰਾਂ ਤੇ ਕਿਸਾਨੀ ਝੰਡੇ ਲਗਾ ਕੇ ਕਿਸਾਨ ਸ਼ਾਮਲ ਹੋਏ, ਉੱਥੇ ਗੱਡੀਆਂ, ਮੋਟਰਸਾਈਕਲ ਵੀ ਵੱਡੀ ਗਿਣਤੀ 'ਚ ਸ਼ਾਮਲ ਸਨ। ਇਸ ਮੌਕੇ ਪ੍ਰਧਾਨ ਰਣਧੀਰ ਸਿੰਘ, ਸਕੱਤਰ ਇੱਕਤਰ ਸਿੰਘ, ਸੁਖਚਰਨਜੀਤ ਸਿੰਘ, ਜਗਦੇਵ ਸਿੰਘ, ਜਗਰੂਪ ਸਿੰਘ, ਅਮਿ੍ੰਤਪਾਲ ਸਿੰਘ, ਸਰਬਜੀਤ ਸਿੰਘ ਧੂਰਕੋਟ, ਮਨਜਿੰਦਰ ਸਿੰਘ ਜੱਟਪੁਰਾ, ਦਰਸ਼ਨ ਸਿੰਘ, ਮਨੀ ਬਿੰਜਲ, ਕੇਹਰ ਸਿੰਘ, ਬਲਦੇਵ ਸਿੰਘ, ਦੀਪਾ ਉੱਪਲ, ਰਾਜਦੀਪ ਸਿੰਘ ਸ਼ੀਲੋਆਣੀ, ਸ਼ਿਵਦੇਵ ਸਿੰਘ, ਹਰਜੋਤ ਸਿੰਘ ਉੱਪਲ, ਭੀਮ ਸਿੰਘ, ਨਾਜਰ ਸਿੰਘ ਗਿੱਲ, ਗਗਨਦੀਪ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।