ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਬਿੱਲਾਂ ਦੇ ਵਿਰੋਧ 'ਚ ਹਲਕਾ ਸਾਹਨੇਵਾਲ ਦੀ ਕਾਂਗਰਸ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਟਰੈਕਟਰ ਰੋਸ ਮਾਰਚ ਕੱਿਢਆ ਗਿਆ। ਇਸ ਮੌਕੇ ਵਿਸੇਸ ਤੌਰ 'ਤੇ ਪਹੁੰਚ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਖੁਦ ਟਰੈਕਟਰ ਚਲਾ ਕੇ ਉਤਸ਼ਾਹਿਤ ਕੀਤਾ।

ਟਰੈਕਟਰ ਰੋਸ ਮਾਰਚ ਦੀ ਖਾਸੀਅਤ ਏਹ ਰਹੀ ਕਿ ਕੋਹਾੜਾ 'ਚ ਅਕਾਲੀ ਦਲ ਦੀ ਫਜੀਅਤ ਤੋਂ ਬਾਅਦ ਕਾਂਗਰਸ ਨੇ ਟਰੈਕਟਰ ਰੋਸ ਮਾਰਚ ਵਿੱਚ ਪਾਰਟੀ ਦੇ ਝੰਡੇ ਲਗਾਉਣ ਦੀ ਬਜਾਏ ਹਰੇ ਅਤੇ ਕਾਲੇ ਰੰਗ ਦੇ ਝੰਡੇ ਲਗਾ ਕੇ ਰਾਹਗੀਰਾਂ ਤੋਂ ਵਾਹ-ਵਾਹ ਖੱਟੀ। ਰਾਹਗੀਰ ਏਹ ਕਹਿੰਦੇ ਸੁਣੇ ਗਏ ਚਲੋ ਬਿੱਟੀ ਨੇ ਕੇਂਦਰ ਸਰਕਾਰ ਦੇ ਮਾੜੇ ਕਾਰਨਾਮੇ ਤੇ ਪਾਰਟੀ ਦੀ ਮਸ਼ਹੂਰੀ ਕਰਨ ਦੀ ਬਜਾਏ ਗਰਕ ਰਹੀ ਕਿਸਾਨੀ ਦੇ ਦਰਦ ਨੂੰ ਉਭਾਰਨ ਦੀ ਕੋਸ਼ਿਸ ਕੀਤੀ ਹੈ। ਰਵਾਨਗੀ ਤੋਂ ਪਹਿਲਾਂ 'ਪੰਜਾਬੀ ਜਾਗਰਣ ' ਦੀ ਟੀਮ ਨਾਲ ਗੱਲਬਾਤ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਅਤੇ ਮਜਦੂਰਾਂ ਦੇ ਚਿੰਤਕ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜੇਕਰ ਸਮੇਂ ਸਿਰ ਫੈਸਲਾ ਲੈ ਲੈਂਦਾ ਤਾਂ ਅੱਜ ਕਿਸਾਨਾਂ, ਮਜਦੂਰਾਂ ਅਤੇ ਹੋਰਨਾਂ ਵਰਗਾਂ ਨੂੰ ਸੜਕਾਂ ਉੱਤੇ ਨਾ ਆਉਣਾ ਪੈਂਦਾ। ਉਨ੍ਹਾਂ ਨਹੁੰ ਮਾਸ ਦੇ ਟੁੱਟੇ ਰਿਸਤੇ ਤੇ ਤੰਜ ਕਸਦਿਆਂ ਕਿਹਾ ਕਿ ਏਹ ਪਹਿਲੀ ਵਾਰ ਨਹੀਂ ਹੋਇਆ ਇਨ੍ਹਾਂ ਦਾ ਨਹੁੰ ਮਾਸ ਪਹਿਲਾਂ ਵੀ ਕਈ ਵਾਰ ਵੱਖ ਹੋਇਆ ਹੈ। ਕੇਂਦਰ ਸਰਕਾਰ ਤੋਂ ਬੇਹੱਦ ਖਫਾ ਦਿਖਾਈ ਦੇ ਰਹੀ ਬੀਬੀ ਬਿੱਟੀ ਨੇ ਕਿਹਾ ਕਿ ਜਿਹੜੀਆਂ ਜਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾ ਖੂਨ ਡੋਲ ਕੇ ਸਾਨੂੰ ਦਿੱਤੀਆਂ ਹਨ ਅਸੀਂ ਉਨ੍ਹਾਂ ਜਮੀਨਾਂ ਵੱਲ ਕਿਸੇ ਨੂੰ ਅੱਖ ਚੁੱਕ ਕੇ ਵੀ ਨਹੀਂ ਵੇਖਣ ਦਿਆਂਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੈਸੇ ਲੈ ਕੇ ਮੁਆਫੀਆਂ ਦਿੱਤੀਆਂ ਉਨ੍ਹਾਂ ਤੋਂ ਕਿਸੇ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ 25 ਤਾਰੀਖ ਨੂੰ ਧਰਨਾ ਰੱਖ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਅੌਰੰਗਜੇਬ ਨਾਲ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਚੱਲ ਰਿਹਾ ਸੰਘਰਸ਼ ਕੇਵਲ ਕਿਸਾਨਾਂ ਦਾ ਨਹੀਂ ਬਲਕਿ ਸਮੁੱਚੇ ਪੰਜਾਬੀਆਂ ਦਾ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਹੈ ਜਿਸ ਵਿੱਚ ਅਸੀਂ ਪਾਰਟੀ ਪੱਖੋਂ ਨਹੀਂ ਪੰਜਾਬੀ ਹੋਣ ਦੇ ਨਾਤੇ ਸ਼ਾਮਿਲ ਹੋਏ ਹਾਂ। ਕਾਂਗਰਸ ਪੱਖੋਂ ਸਾਡਾ ਵੱਖਰਾ ਸੰਘਰਸ਼ ਮੁੱਖ ਮੰਤਰੀ ਦੀ ਅਗਵਾਈ ਹੇਠ ਚੱਲ ਹੀ ਰਿਹਾ ਹੈ। ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਝੱਜ, ਬਲਾਕ ਸੰਮਤੀ ਚੇਅਰਮੈਨ ਬਲਵੀਰ ਸਿੰਘ ਬੁੱਢੇਵਾਲ, ਕੌਂਸਲਰ ਮਨਜਿੰਦਰ ਭੋਲਾ, ਹਲਕਾ ਸਾਹਨੇਵਾਲ ਯੂਥ ਪ੍ਰਧਾਨ ਹਰਪ੍ਰਰੀਤ ਸਿੰਘ ਕਾਲੂ ਮਾਂਗਟ, ਲਾਲੀ ਕੂੰਨਰ, ਸੰਦੀਪ ਸੇਖੋਂ ਪ੍ਰਧਾਨ ਦੇਹਾਤੀ, ਹੈਪੀ ਤਾਜਪੁਰ, ਚਰਨ ਕਮਲ ਮੇਹਲੋਂ, ਸਾਬਕਾ ਸਰਪੰਚ ਕੁਲਜੀਤ ਸਿੰਘ ,ਹਰਪਿੰਦਰ ਮੇਹਲੋਂ, ਸਨੀ ਕਟਾਣੀ ,ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ, ਜੋਰਾ ਸਿੰਘ ਗਰੇਵਾਲ, ਜਰਨੈਲ ਸਿੰਘ ਭਾਮੀਆਂ, ਦਵਿੰਦਰ ਸਿੰਘ ਗਰੇਵਾਲ (ਪੀਏ ਬਿੱਟੀ), ਅਮਰਿੰਦਰ ਸਿੰਘ ਗਰੇਵਾਲ, ਪਿੰਦੂ ਗਰੇਵਾਲ, ਹਨੀ ਕਾਸਾਬਾਦ, ਜੋਰਾ ਸਿੰਘ ਕਾਲਸਾਂ, ਜਸਵਿੰਦਰ ਸਿੰਘ ਬਾਜੜਾ ਸੰਮਤੀ ਮੈਂਬਰ, ਸਰਪੰਚ ਰੋਸ਼ਨ ਸਿੰਘ, ਲਾਲੀ ਸਰਪੰਚ ਮੇਹਰਬਾਨ, ਰਿੰਕੂ ਸਰਪੰਚ, ਜਤਿੰਦਰ ਸਿੰਘ ਸੰਧੂ, ਸਰਪੰਚ ਬੂਟਾ ਸਿੰਘ ਪੰਜੇਟਾ, ਲਾਡੀ ਸਰਪੰਚ ਮੱਲੇਵਾਲ,ਕੌਂਸਲਰ ਕੁਲਵਿੰਦਰ ਸਿੰਘ ਕਾਲਾ,ਕੌਂਸਲਰ ਸੰਦੀਪ ਕੁਮਾਰ ਸੋਨੀ,ਮਨਦੀਪ ਸਿੰਘ ਮਿੱਕੀ,ਲਾਲੀ ਹਰਾ,ਸੀਤਾ ਕੁਹਾੜਾ,ਕੁਲਵੀਰ ਸਿੰਘ ਭੈਰੋਮੁੰਨਾ, ਰਮਨ ਭਾਗਪੁਰ, ਪ੍ਰਧਾਨ ਬਿੱਟੂ ਕੂੰਮ ਕਲਾਂ, ਦਲਜੀਤ ਸਿੰਘ ਬੱਗਾ,ਬਾਬਾ ਚਮਕੌਰ ਸਿੰਘ ਮੂੰਡੀਆਂ, ਸਰਪੰਚ ਬਲਵੰਤ ਸਿੰਘ,ਸਿੰਗਾਰਾ ਸਿੰਘ ਮੰਗਲੀ ਆਦਿ ਇਲਾਕਾ ਨਿਵਾਸੀ ਹਾਜਰ ਸਨ।