-307 ਮਿ੍ਤਕ ਹਰਦੀਪ ਸਿੰਘ ਦੀ ਪੁਰਾਣੀ ਤਸਵੀਰ।

---

ਸਰਬਜੀਤ ਧਨੋਆ, ਭੂੰਦੜੀ : ਪਿੰਡ ਤਲਵੰਡੀ ਕਲਾਂ ਦੇ ਨੌਜਵਾਨ ਦੀ ਬੀਤੀ ਰਾਤ ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਬੀਤੀ ਰਾਤ ਪਿੰਡ ਤਲਵੰਡੀ ਕਲਾਂ ਦਾ ਨੌਜਵਾਨ ਹਰਦੀਪ ਸਿੰਘ ਸਪੁੱਤਰ ਪ੍ਰਰੀਤਮ ਸਿੰਘ (ਕਰੀਬ 45 ਸਾਲ) ਜੋ ਕਿ ਮੁੱਲਾਂਪੁਰ ਦਰਜੀ ਦਾ ਕੰਮ ਕਰਦਾ ਸੀ, ਜੋ ਦੇਰ ਸ਼ਾਮ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਪਿੰਡ ਮੋਰਕਰੀਮੇ ਤੋਂ ਤਲਵੰਡੀ ਕਲਾਂ ਦੇ ਰਾਹ ਤੇ ਪੈਂਦੇਂ ਠੇਕੇ ਦੇ ਬਾਹਰ ਖੜੇ ਟਰੈਕਟਰ ਟਰਾਲੀ ਨਾਲ ਟਕਰਾ ਗਿਆ। ਜਿਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸਦੀ ਸਵੇਰੇ ਮੌਤ ਹੋ ਗਈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਠੇਕੇ ਦੇ ਬਾਹਰ ਕੋਈ ਪਾਰਕਿੰਗ ਨਾ ਹੋਣ ਕਾਰਨ ਲੋਕ ਸ਼ਰਾਬ ਦੇ ਠੇਕੇ ਦੇ ਬਾਹਰ ਸੜਕ ਤੇ ਹੀ ਆਪਣੇ ਵਾਹਨ ਖੜੇ ਕਰ ਦਿੰਦੇ ਹਨ। ਇਸ ਮੌਕੇ ਲੋਕਾਂ ਨੇ ਕਿਹਾ ਕਿ ਸ਼ਾਮ ਦੇ ਮੌਕੇ ਠੇਕੇ ਅੱਗੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਠੇਕਾ ਸੜਕ ਤੋਂ ਪਿੱਛੇ ਹਟਾਇਆ ਜਾਵੇ।