ਸਤਵਿੰਦਰ ਸ਼ਰਮਾ, ਲੁਧਿਆਣਾ

ਪਿਛਲੇ ਸਮੇਂ ਦੌਰਾਨ ਆਈਏਐੱਸ ਅਤੇ ਪੀਸੀਐੱਸ ਅਫ਼ਸਰਾਂ ਦੀ ਕਮੀ ਦੇ ਚੱਲਦੇ ਸਕੱਤਰਾਂ ਨੂੰ ਜ਼ੋਨਾਂ ਦੇ ਜੋਨਲ ਕਮਿਸ਼ਨਰ ਲਗਾਕੇ ਕੰਮ ਚਲਾਉਣ ਵਾਲੀ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਨੂੰ ਬੀਤੇ ਦਿਨਾਂ ਦੌਰਾਨ ਰਿਸ਼ੀਪਾਲ ਸਿੰਘ, ਕੁਲਪ੍ਰਰੀਤ ਸਿੰਘ, ਨਵਰਾਜ ਬਰਾੜ ਅਤੇ ਸਵਾਤੀ ਟਿਵਾਣਾ ਦੇ ਰੂਪ ਵਿੱਚ 4 ਪੀਸੀਐੱਸ ਅਫ਼ਸਰ ਮਿਲ ਗਏ ਸਨ, ਪਰ ਨਗਰ ਨਿਗਮ ਕਮਿਸ਼ਨਰ ਕੰਵਲਪ੍ਰਰੀਤ ਕੌਰ ਬਰਾੜ ਦੇ ਛੁੱਟੀ ਤੇ ਹੋਣ ਕਾਰਨ ਉਨ੍ਹਾਂ ਨੂੰ 1 ਹਫ਼ਤੇ ਬਾਅਦ ਕੰਮ ਮਿਲ ਸਕਿਆ। ਛੁੱਟੀ ਤੋਂ ਵਾਪਸ ਆਏ ਨਗਰ ਨਿਗਮ ਕਮਿਸ਼ਨਰ ਕੰਵਲਪ੍ਰਰੀਤ ਕੌਰ ਬਰਾੜ ਨੇ ਤਿੰਨ ਜ਼ੋਨਾਂ ਦੇ ਜੋਨਲ ਕਮਿਸ਼ਨਰ ਪੀਸੀਐੱਸ ਅਫ਼ਸਰਾਂ ਨੂੰ ਲਗਾਇਆ ਜਦੋਂ ਕਿ ਚੋਥੇ ਜ਼ੋਨ ਸੀ ਦੇ ਜ਼ੋਨਲ ਕਮਿਸ਼ਨਰ ਪਹਿਲਾਂ ਤੋਂ ਜ਼ੋਨਲ ਕਮਿਸ਼ਨਰ ਤਾਇਨਾਤ ਨੀਰਜ ਜੈਨ ਨੂੰ ਨਹੀਂ ਬਲਿਆ ਭਾਂਵੇ ਉਨ੍ਹਾਂ ਤੋਂ ਜ਼ੋਨ-ਡੀ ਦਾ ਵਾਧੂ ਚਾਰਜ ਵਾਪਸ ਲਿਆ, ਪਰ ਉਨ੍ਹਾਂ ਨੂੰ ਜ਼ੋਨ-ਸੀ ਦਾ ਜ਼ੋਨਲ ਕਮਿਸ਼ਨਰ ਰਹਿਣ ਦਿੱਤਾ ਗਿਆ, ਇਸ ਸਬੰਧੀ ਜੇਕਰ ਸੂਤਰਾਂ ਦੀ ਮੰਨੀਏ ਤਾਂ ਜੈਨ ਤੇ ਇਹ ਮਿਹਰਬਾਨੀ ਉਨ੍ਹਾਂ ਦੀ ਸੱਤਾ ਧਿਰ ਨਾਲ ਨੇੜਤਾ ਕਾਰਨ ਹੋਈ ਜਦੋਂ ਨਗਰ ਨਿਗਮ ਜ਼ੋਨ ਬੀ ਦੇ ਜੋਨਲ ਕਮਿਸ਼ਨਰ ਸੁਰਿੰਦਰਪਾਲ ਸਿੰਘ ਨੂੰ ਬਦਲਕੇ ਮੁੜ ਸਕੱਤਰ ਵਜੋਂ ਉਨ੍ਹਾਂ ਨੂੰ ਕੰਮ ਦਿੱਤੇ ਗਏ ਹਨ। ਨਗਰ ਨਿਗਮ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਆਈਏਐੱਸ ਵਧੀਕ ਕਮਿਸ਼ਨਰ ਸਈਅਮ ਅਗਰਵਾਲ ਨੂੰ ਸਮਾਰਟ ਸਿਟੀ ੇ ਸੀਓ, ਬੁੱਢਾ ਨਾਲਾ ਦੇ ਐੱਨਓਐੱਚ, ਓਐਂਡਐੱਮ ਸੈਲ, ਸਿਟੀ ਬੱਸ, ਜੀਆਈਐੱਸ, ਕੰਪਿਊਟਰ ਬ੍ਾਂਚ, ਅੰਮਰੂਤ, ਵਿਗਿਆਪਨ ਸ਼ਾਖਾ, ਪ੍ਰਰਾਪਰਟੀ ਟੈਕਸ, ਹਾਊਸ ਵਿੱਚ ਸੱਤਾ ਪੱਖ ਵੱਲੋਂ ਕੀਤੇ ਵਿਰੋਧ ਦੇ ਵਾਬਜੂਦ ਸਟ੍ਰੀਟ ਲਾਈਟ ਅਤੇ ਈਗਵਰਨਸ ਬ੍ਾਂਚਾ ਦਿੱਤੀਆਂ ਗਈਆਂ ਹਨ ਜਦ ਕਿ ਪੀਸੀਐੱਸ ਵਧੀਕ ਕਮਿਸ਼ਨਰ ਡਾਕਟਰ ਰਿਸ਼ੀਪਾਲ ਸਿੰਘ ਨੂੰ ਬੀਐਂਡਆਰ ਸਮੇਤ 17 ਬ੍ਾਂਚਾ ਦਿੱਤੀਆਂ ਗਈਆਂ ਹਨ, ਸੰਯੁਕਤ ਕਮਿਸ਼ਨਰ ਨਵਰਾਜ ਸਿੰਘ ਬਰਾੜ ਨੂੰ ਜ਼ੋਨ ਏ ਦੇਜ਼ੋਨਲ ਕਮਿਸ਼ਨਰ ਦੇ ਨਾਲ 13 ਬ੍ਾਂਚਾ ਦਿੱਤੀਆਂ ਗਈਆਂ ਹਨ, ਸੰਯੁਕਤ ਕਮਿਸ਼ਨਰ ਕੁਲਪ੍ਰਰੀਤ ਸਿੰਘ ਨੂੰ ਜ਼ੋਨ ਡੀ ਦੇ ਜੋਨਲ ਕਮਿਸ਼ਨਰ, ਬਿਲਡਿੰਗ ਬ੍ਾਂਚ ਸਮੇਤ 13 ਬ੍ਾਂਚਾ, ਸੰਯੁਕਤ ਕਮਿਸ਼ਨਰ ਸਵਾਤੀ ਟਿਵਾਣਾ ਨੂੰ ਜ਼ੋਨ ਬੀ ਦੇ ਜੋਨਲ ਕਮਿਸ਼ਨਰ ਦੇ ਨਾਲ ਬੀਐਂਡਆਰ ਸ਼ਾਖਾ ਸਮੇਤ 17 ਬ੍ਾਂਚਾ ਦਿੱਤੀਆਂ ਗਈਆਂ ਹਨ ਜਦੋਂ ਕਿ ਸਕੱਤਰ ਸੁਰਿੰਦਰਪਾਲ ਸਿੰਘ ਤੋਂ ਜ਼ੋਨ ਬੀ ਦੇ ਜੋਨਲ ਕਮਿਸ਼ਨਰ ਦਾ ਕੰਮ ਵਾਪਸ ਲੈਕੇ ਫਾਇਰ ਬਿ੍ਗੇਡ ਸਮੇਤ 8 ਬ੍ਾਂਚਾ, ਸਕੱਤਰ ਤਜਿੰਦਰ ਸਿੰਘ ਪੰਛੀ ਨੂੰ ਏਜੰਡਾ ਸ਼ਾਖਾ ਸਮੇਤ 5 ਬ੍ਾਂਚਾ, ਸਕੱਤਰ ਜਸਦੇਵ ਸਿੰਘ ਸੇਖੋਂ ਨੂੰ ਜ਼ੋਨ ਏ ਤੇ ਬੀ ਦੀ ਸਿਹਤ ਸ਼ਾਖਾ ਸਮੇਤ 12 ਬ੍ਾਂਚਾ, ਸਕੱਤਰ ਨੀਰਜ ਜੈਨ ਨੂੰ ਜੋਨਲ ਕਮਿਸ਼ਨਰ ਜ਼ੋਨ ਸੀ ਸਮੇਤ ਤਹਿਬਜਾਰੀ ਦੇ ਨਾਲ 9 ਬ੍ਾਂਚਾ, ਨਿਗਰਾਨ ਇੰਜਨੀਅਰ ਤੀਰਥ ਬਾਂਸਲ ਨੂੰ ਜ਼ੋਨ ਏ ਦੇ ਨਾਲ 9 ਬ੍ਾਂਚਾ, ਪ੍ਰਵੀਨ ਸਿੰਗਲਾ ਨੂੰ ਜ਼ੋਨ ਬੀ ਦੇ ਨਾਲ 2 ਬ੍ਾਂਚਾ, ਹਰਪਾਲ ਸਿੰਘ ਭੁੱਲਰ ਨੂੰ ਜ਼ੋਨ ਸੀ ਅਤੇ ਜ਼ੋਨ ਡੀ ਦੇ ਨਾਲ ਪ੍ਰਜੈਕਟਸ ਸਮੇਤ 7 ਬ੍ਾਂਚਾ, ਰਾਹੁਲ ਗਗਨੇਜਾ ਨੂੰ ਸਮਾਰਟ ਸਿਟੀ, ਐੱਮਟੀਪੀ ਮੋਨਿਕ ਅਨੰਦ ਨੂੰ ਜ਼ੋਨ ਏ ਅਤੇ ਬੀ, ਸੁਰਿੰਦਰ ਸਿੰਘ ਬਿੰਦਰਾ ਨੂੰ ਜ਼ੋਨ ਸੀ ਅਤੇ ਡੀ, ਡਾਕਟਰ ਵਿਪਲ ਮਲਹੋਤਰਾ ਨੂੰ ਸਿਹਤ ਸ਼ਾਖਾ ਦੇ ਪੀਆਈਓ, ਜ਼ੋਨ ਸੀ ਅਤੇ ਡੀ ਦੀ ਸਿਹਤ ਸ਼ਾਖਾ ਦੇ ਇੰਚਾਰਜ ਸਮਤੇ ਪੈਟਰੋਲ ਅਤੇ ਡੀਜ਼ਲ ਦਾ ਕੰਮ ਦਿੱਤਾ ਗਿਆ ਹੈ। ਜਸਬੀਰ ਕੌਰ ਨੂੰ ਸਿਹਤ ਸ਼ਾਖਾ ਦੀ ਇਟੈਬਲਸ਼ਮੈਟ ਅਤੇ ਜਨਮ ਮੌਤ ਦਾ ਲੋਕਲ ਰਿਜ਼ਸਟਰਾਰ ਦਾ ਕੰਮ ਦਿੱਤਾ ਗਿਆ ਹੈ, ਐੱਨਓਐੱਚ ਅਸ਼ਵਨੀ ਸਹੋਤਾ ਨੂੰ ਪਲਾਸਟਿਕ ਦੇ ਲਿਫਾਿਫ਼ਆ ਦੇ ਚਲਾਨਾਂ ਦਾ ਕੰਮ ਅਤੇ ਸਹਾਇਕ ਇੰਜਨੀਅਰ ਸੁਨੀਲ ਸ਼ਰਮਾ ਨੂੰ ਹਾਟ ਮਿਕਸ ਪਲਾਂਟ ਦਾ ਕੰਮ ਦਿੱਤਾ ਗਿਆ ਹੈ ਇਸ ਵਾਰ ਨਗਰ ਨਿਗਮ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਤਹਿਤ ਉਨ੍ਹਾਂ ਸਾਰੇ ਕੰਮਾਂ ਨੂੰ ਆਈਏਐੱਸ ਜਾਂ ਪੀਸੀਐੱਸ ਅਫ਼ਸਰਾਂ ਰਾਂਹੀ ਭੇਜਣ ਦੇ ਹੁਕਮ ਵੀ ਦਿੱਤੇ ਗਏ ਹਨ।